ਵਿਧਵਾ ਦਾ ਸ਼ੋਸ਼ਣ: ਸਰਪੰਚ ਸਮੇਤ 13 HIV ਪਾਜ਼ੀਟਿਵ

48

Chandigarh 01 Dec 2025 AJ DI Awaaj

National Desk : World AIDS Day 2025: 1 ਦਸੰਬਰ ਨੂੰ ਹਰ ਸਾਲ ਵਿਸ਼ਵ ਏਡਜ਼ ਦਿਵਸ ਮਨਾਇਆ ਜਾਂਦਾ ਹੈ, ਤਾਂ ਜੋ ਲੋਕਾਂ ਵਿੱਚ HIV/AIDS ਬਾਰੇ ਜਾਗਰੂਕਤਾ ਫੈਲਾਈ ਜਾ ਸਕੇ। ਇਸ ਦਿਨ ਦੇ ਮੌਕੇ ‘ਤੇ, ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ 2018 ਵਿੱਚ ਸਾਹਮਣੇ ਆਇਆ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਇਕ ਵਾਰ ਫਿਰ ਸਮਾਜ ਦੀ ਕਰੜੀ ਹਕੀਕਤ ਨੂੰ ਬਿਆਨ ਕਰਦਾ ਹੈ। ਇਹ ਘਟਨਾ ਇੱਕ 28 ਸਾਲਾ ਵਿਧਵਾ ਦੇ ਸ਼ੋਸ਼ਣ ਅਤੇ ਉਸਦੇ ਦੁਰਵਿਹਾਰ ਤੋਂ ਬਾਅਦ 13 ਲੋਕਾਂ ਦੇ HIV ਪਾਜ਼ੀਟਿਵ ਹੋਣ ਨਾਲ ਜੁੜੀ ਹੈ।

ਇਹ ਮਾਮਲਾ ਗੋਰਖਪੁਰ ਜ਼ਿਲ੍ਹੇ ਦੇ ਭੱਟਹੱਟ ਬਲਾਕ ਵਿੱਚ ਵਾਪਰਿਆ, ਜਿੱਥੇ ਵਿਧਵਾ ਆਪਣੇ ਪਤੀ ਦੀ ਮੌ*ਤ ਤੋਂ ਬਾਅਦ ਰਾਸ਼ਨ ਕਾਰਡ ਅਤੇ ਵਿਧਵਾ ਪੈਨਸ਼ਨ ਲਈ ਸਹਾਇਤਾ ਲੱਭ ਰਹੀ ਸੀ। ਪਰ ਮਦਦ ਦੇ ਨਾਮ ‘ਤੇ ਉਸਦੀ ਬੇਬਸੀ ਦਾ ਗ਼ਲਤ ਫਾਇਦਾ ਉਠਾਇਆ ਗਿਆ। ਸਥਾਨਕ ਰੁਜ਼ਗਾਰ ਸੇਵਕ, ਪਿੰਡ ਦੇ ਮੁਖੀ ਅਤੇ ਹੋਰ ਪ੍ਰਭਾਵਸ਼ਾਲੀ ਲੋਕਾਂ ਨੇ ਉਸਨੂੰ ਸਰਕਾਰੀ ਲਾਭਾਂ ਦਾ ਲਾਲਚ ਦੇ ਕੇ ਲਗਾਤਾਰ ਸ਼ੋਸ਼ਣ ਕੀਤਾ।

HIV ਰਿਪੋਰਟ ਨੇ ਖੋਲ੍ਹੀ ਸੱਚਾਈ

ਸ਼ਰੀਰਕ ਸ਼ੋਸ਼ਣ ਅਤੇ ਬਦਸਲੂਕੀ ਕਾਰਨ ਵਿਧਵਾ ਬਿਮਾਰ ਰਹਿਣ ਲੱਗੀ। ਉਸਨੂੰ ਸਥਾਨਕ ਡਾਕਟਰ ਕੋਲ ਭੇਜਿਆ ਗਿਆ, ਜਿੱਥੇ ਟੈਸਟ ਵਿੱਚ ਉਹ HIV ਪਾਜ਼ੀਟਿਵ ਪਾਈ ਗਈ। ਵਿਸ਼ਵਾਸ ਨਾ ਹੋਣ ‘ਤੇ ਗੋਰਖਪੁਰ ਦੇ ਬੀਆਰਡੀ ਮੈਡੀਕਲ ਕਾਲਜ ਵਿੱਚ ਦੁਬਾਰਾ ਟੈਸਟ ਹੋਇਆ, ਜਿਸਨੇ ਵੀ ਐੱਚਆਈਵੀ ਦੀ ਪੁਸ਼ਟੀ ਕੀਤੀ।

ਇਹ ਖ਼ਬਰ ਪਿੰਡ ਵਿੱਚ ਅੱਗ ਵਾਂਗ ਫੈਲ ਗਈ। ਡਰ ਦੇ ਕਾਰਨ ਉਹ ਸਾਰੇ ਲੋਕ—ਜਿਨ੍ਹਾਂ ਨੇ ਔਰਤ ਦਾ ਸ਼ੋਸ਼ਣ ਕੀਤਾ ਸੀ—ਟੈਸਟ ਕਰਵਾਉਣ ਗਏ। ਨਤੀਜੇ ਹੈਰਾਨ ਕਰਨ ਵਾਲੇ ਸਨ: ਸਾਰੇ 13 ਲੋਕ HIV ਪਾਜ਼ੀਟਿਵ ਪਾਏ ਗਏ।

ਇਹ ਘਟਨਾ ਨਾ ਸਿਰਫ਼ ਭ੍ਰਿਸ਼ਟਾਚਾਰ ਅਤੇ ਸ਼ੋਸ਼ਣ ਦੀ ਘਿਨੋਣੀ ਮਿਸਾਲ ਹੈ, ਬਲਕਿ HIV/AIDS ਬਾਰੇ ਜਾਗਰੂਕਤਾ ਅਤੇ ਸੁਰੱਖਿਆ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਦੀ ਵੀ ਯਾਦ ਦਿਵਾਉਂਦੀ ਹੈ।