ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਵਿੱਚ ਮੌ*ਤ

93

Punjab 22 Nov 2025 AJ DI Awaaj

Bollywood Desk : ਸਾਲ 2025 ਪੰਜਾਬੀ ਇੰਡਸਟਰੀ ਲਈ ਦਰਦਨਾਕ ਸਾਬਤ ਹੋ ਰਿਹਾ ਹੈ। ਜਸਵਿੰਦਰ ਭੱਲਾ ਅਤੇ ਰਾਜਵੀਰ ਜਵੰਧਾ ਵਰਗੇ ਕਲਾਕਾਰਾਂ ਦੀ ਮੌ*ਤ ਤੋਂ ਬਾਅਦ ਹੁਣ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਵਿੱਚ ਮੌ*ਤ ਹੋ ਗਈ ਹੈ। ਉਹ 40 ਸਾਲ ਦੇ ਸਨ।

ਜਾਣਕਾਰੀ ਮੁਤਾਬਕ, ਹਰਮਨ ਸਿੱਧੂ ਬੀਤੀ ਰਾਤ ਕਿਸੇ ਕੰਮ ਲਈ ਮਾਨਸਾ ਆਏ ਸਨ ਅਤੇ ਆਪਣੇ ਪਿੰਡ ਖਿਆਲਾ ਵਾਪਸ ਜਾ ਰਹੇ ਸਨ। ਰਸਤੇ ਵਿੱਚ ਉਨ੍ਹਾਂ ਦੀ ਕਾਰ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਉਨ੍ਹਾਂ ਦੀ ਥਾਂ ’ਤੇ ਹੀ ਮੌ*ਤ ਹੋ ਗਈ।

ਹਰਮਨ ਸਿੱਧੂ ਦਾ ਮਿਸ ਪੂਜਾ ਨਾਲ ਗਾਇਆ ਹਿੱਟ ਗੀਤ “ਪੇਪਰ ਜਾਂ ਪਿਆਰ” ਦਰਸ਼ਕਾਂ ਵਿੱਚ ਕਾਫੀ ਮਸ਼ਹੂਰ ਰਿਹਾ ਸੀ। ਉਨ੍ਹਾਂ ਦੀ ਅਚਾਨਕ ਮੌ*ਤ ਨਾਲ ਪ੍ਰਸ਼ੰਸਕ ਅਤੇ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਗਹਿਰੇ ਸੋਗ ਵਿੱਚ ਹੈ।