ਲਾਹੌਰ 19 Nov 2025 AJ DI Awaaj
International Desk : ਲਾਹੌਰ ਹਾਈ ਕੋਰਟ ਨੇ ਭਾਰਤੀ ਨਾਗਰਿਕ ਸਰਬਜੀਤ ਕੌਰ ਦੇ ਕੇਸ ‘ਚ ਮਹੱਤਵਪੂਰਣ ਫ਼ੈਸਲਾ ਸੁਣਾਇਆ ਹੈ। ਸਰਬਜੀਤ ਕੌਰ, ਜੋ ਪਾਕਿਸਤਾਨ ਜਾ ਕੇ ਇੱਕ ਪਾਕਿਸਤਾਨੀ ਨੌਜਵਾਨ ਨਾਲ ਵਿਆਹ ਕਰਵਾਉਣ ਕਰਕੇ ਚਰਚਾ ਵਿੱਚ ਸੀ, ਉਸ ਦੀ ਸੁਰੱਖਿਆ ਅਤੇ ਕਾਨੂੰਨੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਕੋਰਟ ਨੇ ਪ੍ਰਸ਼ਾਸਨ ਨੂੰ ਖ਼ਾਸ ਹੁਕਮ ਜਾਰੀ ਕੀਤੇ ਹਨ।
ਕੋਰਟ ਨੇ ਹੁਕਮ ਦਿੱਤਾ ਹੈ ਕਿ ਸਰਬਜੀਤ ਕੌਰ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਅਤੇ ਉਸਦੀ ਇੱਛਾ ਅਨੁਸਾਰ ਉਸ ਦੀ ਰਹਾਈਸ਼ ਅਤੇ ਯਾਤਰਾ ਬਾਰੇ ਪ੍ਰਬੰਧ ਕੀਤੇ ਜਾਣ। ਨਾਲ ਹੀ, ਕੋਰਟ ਨੇ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਸੁਨਿਸ਼ਚਿਤ ਕਰਨ ਲਈ ਕਿਹਾ ਹੈ ਕਿ ਉਸਦੇ ਦਸਤਾਵੇਜ਼, ਵਿਆਹ ਅਤੇ ਨਾਗਰਿਕਤਾ ਨਾਲ ਜੁੜੀ ਕਾਨੂੰਨੀ ਕਾਰਵਾਈ ਪਾਰਦਰਸ਼ੀ ਅਤੇ ਕਾਨੂੰਨ ਅਨੁਸਾਰ ਕੀਤੀ ਜਾਵੇ।
ਮਾਮਲੇ ਦੀ ਅਗਲੀ ਸੁਣਵਾਈ ਵਿੱਚ ਕੋਰਟ ਪਾਕਿਸਤਾਨ ਸਰਕਾਰ ਤੋਂ ਰਿਪੋਰਟ ਤਲਬ ਕਰੇਗੀ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਸਰਬਜੀਤ ਕੌਰ ਦੀ ਮਰਜ਼ੀ ਨਾਲ ਹੀ ਵਿਆਹ ਹੋਇਆ ਹੈ ਅਤੇ ਉਸਦੀ ਸੁਰੱਖਿਆ ‘ਤੇ ਕੋਈ ਖ਼ਤਰਾ ਨਹੀਂ ਹੈ।














