ਪੰਜਾਬ : 19 Nov 2025 AJ DI Awaaj
Punjab Desk : ਪੰਜਾਬ ਸਰਕਾਰ ਨੇ ਨਵੇਂ ਬਿਜਲੀ ਕੁਨੈਕਸ਼ਨ ਲਗਵਾਉਣ ਦੀ ਪ੍ਰਕਿਰਿਆ ਆਸਾਨ ਕਰ ਦਿੱਤੀ ਹੈ। PSPCL ਹੁਣ ਬਿਨੈਕਾਰਾਂ ਤੋਂ NOC ਮੰਗੇ ਬਿਨਾਂ ਵੀ ਕੁਨੈਕਸ਼ਨ ਜਾਰੀ ਕਰੇਗਾ। ਬਿਨੈਕਾਰ ਨੂੰ ਸਿਰਫ਼ ਲੋੜੀਂਦੀ ਸੁਰੱਖਿਆ ਗਰੰਟੀ ਜਮ੍ਹਾ ਕਰਨੀ ਹੋਵੇਗੀ ਅਤੇ ਇਹ ਲਿਖਤੀ ਵਾਅਦਾ ਕਰਨਾ ਹੋਵੇਗਾ ਕਿ ਜੇ ਇਮਾਰਤ ਭਵਿੱਖ ਵਿੱਚ ਗੈਰ-ਕਾਨੂੰਨੀ ਪਾਈ ਗਈ ਤਾਂ ਕੁਨੈਕਸ਼ਨ ਕੱਟਿਆ ਜਾ ਸਕਦਾ ਹੈ।
50 KW ਤੱਕ ਦੇ LT ਕੁਨੈਕਸ਼ਨਾਂ ਲਈ ਟੈਸਟ ਰਿਪੋਰਟ ਦੀ ਲੋੜ ਵੀ ਖਤਮ ਕਰ ਦਿੱਤੀ ਗਈ ਹੈ। ਅਰਜ਼ੀ ਵਿੱਚ ਸਿਰਫ਼ ਸਧਾਰਨ ਘੋਸ਼ਣਾ ਦੇਣੀ ਹੋਵੇਗੀ।
ਇਹ ਫੈਸਲਾ ਨਾਗਰਿਕਾਂ ਨੂੰ ਬਿਜਲੀ ਸੇਵਾਵਾਂ ਸੌਖੇ ਤਰੀਕੇ ਨਾਲ ਮੁਹਈਆ ਕਰਵਾਉਣ ਲਈ ਲਿਆ ਗਿਆ ਹੈ।














