ਪੁਲਿਸ ਨੇ NRI ਮਲਕੀਤ ਸਿੰਘ ਕਤ*ਲ ਮਾਮਲਾ ਸੁਲਝਾਇਆ, ਦੋ ਗ੍ਰਿਫ਼*ਤਾਰ

82

ਅੰਮ੍ਰਿਤਸਰ 08 Nov 2025 AJ DI Awaaj

Punjab Desk : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਛੇ ਦਿਨ ਪਹਿਲਾਂ ਰਾਜਾਸਾਂਸੀ ਵਿੱਚ ਹੋਏ ਇਟਲੀ ਨਿਵਾਸੀ NRI ਮਲਕੀਤ ਸਿੰਘ ਦੇ ਕਤ*ਲ ਮਾਮਲੇ ਦੀ ਗੁੱਥੀ ਸੁਲਝਾ ਲਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ — ਬਿਕਰਮਜੀਤ ਸਿੰਘ ਉਰਫ਼ ਬਿਕਰਮ ਅਤੇ ਕਰਨ — ਨੂੰ ਗ੍ਰਿਫ਼*ਤਾਰ ਕਰ ਲਿਆ ਹੈ। ਪ੍ਰਾਰੰਭਿਕ ਜਾਂਚ ਅਨੁਸਾਰ ਇਹ ਕਤਲ ਫਿਰੌਤੀ ਦੀ ਨੀਅਤ ਨਾਲ ਕੀਤਾ ਗਿਆ ਸੀ।

ਜਾਂਚ ਦੌਰਾਨ ਖੁਲਾਸਾ ਹੋਇਆ ਕਿ ਮੁੱਖ ਦੋਸ਼ੀ ਬਿਕਰਮਜੀਤ ਸਿੰਘ ਇੱਕ ਵੱਖਵਾਦੀ ਸੰਗਠਨ ਨਾਲ ਜੁੜਿਆ ਹੋਇਆ ਹੈ ਅਤੇ ਉਸ ‘ਤੇ ਪਹਿਲਾਂ ਵੀ ਵਿਸ*ਫੋ*ਟਕ ਐਕਟ, ਕ*ਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਅਧੀਨ ਕਈ ਗੰਭੀਰ ਮਾਮਲੇ ਦਰਜ ਹਨ। ਉਹ 2018 ਵਿੱਚ ਰਾਜਾਸਾਂਸੀ ਦੇ ਇੱਕ ਧਾਰਮਿਕ ਸਥਾਨ ‘ਤੇ ਹੋਏ ਗ੍ਰਨੇਡ ਹਮਲੇ ਦਾ ਵੀ ਦੋਸ਼ੀ ਹੈ।

ਪੁਲਿਸ ਨੇ ਦੱਸਿਆ ਕਿ ਬਿਕਰਮਜੀਤ ਨੇ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ ‘ਤੇ ਪਾਕਿਸਤਾਨ ਤੋਂ ਗੈਰਕਾਨੂੰਨੀ ਹਥਿਆਰਾਂ ਦੀ ਖੇਪ ਮੰਗਵਾਈ ਸੀ, ਜਿਸ ਦੀ ਵਰਤੋਂ ਪੰਜਾਬ ਵਿੱਚ ਸਨਸਨੀਖੇਜ਼ ਹਮਲਿਆਂ ਲਈ ਕੀਤੀ ਜਾਣੀ ਸੀ। ਦੋਸ਼ੀਆਂ ਕੋਲੋਂ ਵਿਦੇਸ਼ੀ ਬਣੇ PX5 .30 ਬੋਰ ਪਿਸ*ਤੌਲ, .45 ਬੋਰ ਪਿਸ*ਤੌਲ, .32 ਬੋਰ ਪਿਸ*ਤੌਲ, ਇੱਕ ਰਿਵਾ*ਲਵਰ ਅਤੇ ਕਈ ਜ਼ਿੰਦਾ ਕਾ*ਰਤੂਸ ਬਰਾਮਦ ਕੀਤੇ ਗਏ ਹਨ।

ਮਲਕੀਤ ਸਿੰਘ ਹਾਲ ਹੀ ਵਿੱਚ ਇਟਲੀ ਤੋਂ ਵਾਪਸ ਆਇਆ ਸੀ ਅਤੇ ਆਪਣੇ ਪਿਤਾ ਨਾਲ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਜਦੋਂ ਉਸ ‘ਤੇ ਗੋ*ਲੀ*ਬਾਰੀ ਕੀਤੀ ਗਈ। ਪਰਿਵਾਰ ਦਾ ਦੋਸ਼ ਹੈ ਕਿ ਬਿਕਰਮਜੀਤ ਉਨ੍ਹਾਂ ਤੋਂ ਫਿਰੌਤੀ ਮੰਗ ਰਿਹਾ ਸੀ। ਪੁਲਿਸ ਵੱਲੋਂ ਹਥਿ*ਆਰ ਸਪਲਾਈ ਨੈੱਟਵਰਕ ਅਤੇ ਵਿਦੇਸ਼ੀ ਲਿੰਕਾਂ ਦੀ ਪੂਰੀ ਜਾਂਚ ਜਾਰੀ ਹੈ।