4November 2025 Aj Di Awaaj
Business Desk ਤੁਸੀਂ ਸ਼ਾਇਦ ਬਿਟਕੋਇਨ ਬਾਰੇ ਸੁਣਿਆ ਹੋਵੇਗਾ। ਇਹ ਦੁਨੀਆ ਦੀ ਸਭ ਤੋਂ ਪਹਿਲੀ ਡਿਜੀਟਲ ਮੁਦਰਾ ਹੈ ਅਤੇ ਇਸ ਸਮੇਂ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਮੰਨੀ ਜਾਂਦੀ ਹੈ। ਆਪਣੀ ਸ਼ੁਰੂਆਤ ਤੋਂ ਲੈ ਕੇ ਬਿਟਕੋਇਨ ਵਿੱਚ ਕਈ ਵੱਡੇ ਬਦਲਾਅ ਆ ਚੁੱਕੇ ਹਨ। ਅੱਜ ਇਸਨੂੰ ਖਰੀਦਣਾ ਹਰ ਕਿਸੇ ਲਈ ਆਸਾਨ ਨਹੀਂ ਰਹਿ ਗਿਆ, ਕਿਉਂਕਿ ਇੱਕ ਬਿਟਕੋਇਨ ਦੀ ਕੀਮਤ ਲਗਭਗ ₹1 ਕਰੋੜ (ਲਗਭਗ $10 ਮਿਲੀਅਨ) ਤੱਕ ਪਹੁੰਚ ਗਈ ਹੈ।
ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬਿਟਕੋਇਨ ਦੀ ਮੰਗ ਤੇ ਕੀਮਤ ਕਿੰਨੀ ਤੇਜ਼ੀ ਨਾਲ ਵਧ ਰਹੀ ਹੈ। ਪਰ ਜਦੋਂ ਇਹ ਕ੍ਰਿਪਟੋਕਰੰਸੀ ਪਹਿਲੀ ਵਾਰ ਆਈ ਸੀ, ਉਸ ਵੇਲੇ ਇਸਦੀ ਕੀਮਤ ਬਹੁਤ ਹੀ ਘੱਟ ਸੀ। ਬਿਟਕੋਇਨ ਨਾਲ ਕੀਤੀ ਗਈ ਸਭ ਤੋਂ ਪਹਿਲੀ ਖਰੀਦਦਾਰੀ ਇੱਕ ਪੀਜ਼ਾ ਲਈ ਹੋਈ ਸੀ, ਜਿਸ ਵਿੱਚ ਇੱਕ ਵਿਅਕਤੀ ਨੇ 10,000 ਬਿਟਕੋਇਨ ਅਦਾ ਕੀਤੇ ਸਨ। ਅੱਜ ਦੇ ਸਮੇਂ ‘ਚ ਉਹੀ 10,000 ਬਿਟਕੋਇਨ ਦੀ ਕੀਮਤ ਲਗਭਗ ₹10,000 ਕਰੋੜ ਬਣਦੀ ਹੈ।














