02 ਨਵੰਬਰ, 2025 ਅਜ ਦੀ ਆਵਾਜ਼
Punjab Desk: ਪੰਜਾਬ ‘ਚ ਚਾਈਨਾ ਡੋਰ ਦਾ ਕਹਿਰ ਥਮਣ ਦਾ ਨਾਮ ਨਹੀਂ ਲੈ ਰਿਹਾ। ਬਟਾਲਾ ‘ਚ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਸਾਢੇ ਤਿੰਨ ਸਾਲਾਂ ਦੀ ਬੱਚੀ ਚਾਈਨਾ ਡੋਰ ਦੀ ਚਪੇਟ ਵਿੱਚ ਆ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਜਾਣਕਾਰੀ ਅਨੁਸਾਰ, ਬੱਚੀ ਆਪਣੇ ਮਾਪਿਆਂ ਨਾਲ ਬਾਈਕ ‘ਤੇ ਬਟਾਲਾ ਤੋਂ ਆਪਣੇ ਪਿੰਡ ਮੁਲਿਆਂਵਾਲ ਵਾਪਸ ਜਾ ਰਹੀ ਸੀ। ਜਦੋਂ ਉਹ ਬਟਾਲਾ ਬਿਜਲੀ ਘਰ ਦੇ ਨੇੜੇ ਪਹੁੰਚੇ, ਤਦ ਬੱਚੀ ਦਾ ਗਲਾ ਅਤੇ ਚਿਹਰਾ ਚਾਈਨਾ ਡੋਰ ਨਾਲ ਵੱਢ ਗਿਆ। ਡਾਕਟਰਾਂ ਨੇ ਬੱਚੀ ਦੇ ਚਿਹਰੇ ਅਤੇ ਗਲੇ ‘ਤੇ ਕਰੀਬ 65 ਟਾਂਕੇ ਲਗਾ ਕੇ ਉਸ ਦੀ ਜਾਨ ਬਚਾਈ।
ਯਾਦ ਰਹੇ ਕਿ ਚਾਈਨਾ ਡੋਰ, ਜਿਸਨੂੰ ਖੂਨੀ ਡੋਰ ਵੀ ਕਿਹਾ ਜਾਂਦਾ ਹੈ, ਦੀ ਵਰਤੋਂ ‘ਤੇ ਪਾਬੰਦੀ ਹੋਣ ਬਾਵਜੂਦ ਇਸਦੀ ਵਰਤੋਂ ਜਾਰੀ ਹੈ ਅਤੇ ਲੋਕ ਇਸਦੀ ਚਪੇਟ ਵਿੱਚ ਆ ਕੇ ਲਗਾਤਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।














