ਧਮਕੀ ਦੇ ਬਾਅਦ ਦਿਲਜੀਤ ਦੋਸਾਂਝ ਦਾ ਵੱਡਾ ਬਿਆਨ

26

Punjab 31 Oct 2025 AJ DI Awaaj 

Bollywood Desk : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇੱਕ ਪਾਬੰਦੀਸ਼ੁਦਾ ਸੰਗਠਨ ਵੱਲੋਂ ਮਿਲੀ ਧਮਕੀ ਮਗਰੋਂ ਆਪਣੀ ਚੁੱਪੀ ਤੋੜੀ ਹੈ। ਉਸ ਨੇ ਇੱਕ ਪੋਸਟ ਰਾਹੀਂ ਕਿਹਾ ਕਿ ਉਹ KBC-17 ਦੇ ਸੈੱਟ ‘ਤੇ ਕਿਸੇ ਗਾਣੇ ਜਾਂ ਫ਼ਿਲਮ ਦੀ ਪ੍ਰੋਮੋਸ਼ਨ ਲਈ ਨਹੀਂ ਗਿਆ ਸੀ, ਸਗੋਂ ਪੰਜਾਬ ‘ਚ ਆਏ ਹੜ੍ਹਾਂ ਬਾਰੇ ਰਾਸ਼ਟਰੀ ਪੱਧਰ ‘ਤੇ ਗੱਲ ਕਰਨ ਤੇ ਲੋਕਾਂ ਨੂੰ ਮਦਦ ਅਤੇ ਡੋਨੇਟ ਕਰਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਗਿਆ ਸੀ।

ਇਹ ਵਿਵਾਦ ਤਦ ਸ਼ੁਰੂ ਹੋਇਆ ਜਦੋਂ ਦਿਲਜੀਤ ਨੇ KBC-17 ਦੇ ਸੈੱਟ ‘ਤੇ ਅਮਿਤਾਭ ਬੱਚਨ ਦੇ ਪੈਰ ਛੂਹੇ ਸਨ। ਇਸ ਤੋਂ ਬਾਅਦ ਇੱਕ ਪਾਬੰਦੀਸ਼ੁਦਾ ਸੰਗਠਨ ਨੇ ਉਸ ਨੂੰ ਧਮਕੀ ਦਿੰਦਿਆਂ ਕਿਹਾ ਕਿ ਸ਼ੋਅ ਦਾ ਪ੍ਰਸਾਰਣ 1 ਨਵੰਬਰ, ਯਾਨੀ Sikh Genocide Remembrance Day, ‘ਤੇ ਕਰਨਾ “ਯਾਦਗਾਰ ਦਿਵਸ ਦਾ ਮਜਾਕ” ਹੈ। ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਸ਼ੋਅ ਰੱਦ ਨਾ ਕੀਤਾ ਗਿਆ ਤਾਂ ਪੰਥਕ ਸ਼ਟਡਾਊਨ ਰੈਲੀ ਕੱਢੀ ਜਾਏਗੀ ਅਤੇ ਵਿਦੇਸ਼ੀ ਸਿੱਖ ਸੰਸਥਾਵਾਂ ਨੂੰ ਦਿਲਜੀਤ ਦੇ ਪ੍ਰੋਗਰਾਮਾਂ ਦਾ ਬਾਇਕਾਟ ਕਰਨ ਲਈ ਅਪੀਲ ਕੀਤੀ ਗਈ।

ਗੌਰਤਲਬ ਹੈ ਕਿ ਦਿਲਜੀਤ ਦੋਸਾਂਝ ਜਲਦੀ ਹੀ ਆਸਟ੍ਰੇਲੀਆ ਦੇ ਮੈਲਬਰਨ ਆਮੀ ਪਾਰਕ ਸਟੇਡੀਅਮ ‘ਚ ਆਪਣੇ Aura 2025 ਵਰਲਡ ਟੂਰ ਦਾ ਹਿੱਸਾ ਬਣਨ ਵਾਲੇ ਹਨ। ਉਹ ਪਹਿਲੇ ਭਾਰਤੀ ਕਲਾਕਾਰ ਹਨ ਜਿਨ੍ਹਾਂ ਦਾ ਇਹ ਸਟੇਡੀਅਮ ਸ਼ੋਅ ਸੋਲਡ ਆਊਟ ਹੋ ਚੁੱਕਾ ਹੈ।