ਪੰਜਾਬੀ ਗਾਇਕ ਪ੍ਰਿੰਸ ਰੰਧਾਵਾ ਦਾ ਵਿਵਾਦ, ਫਾ*ਇਰਿੰ*ਗ ਨਾਲ ਮਚੀ ਹਲਚਲ

49

ਮੁਹਾਲੀ: 28 Oct 2025 AJ DI Awaaj

Punjab Desk : ਮਸ਼ਹੂਰ ਪੰਜਾਬੀ ਗਾਇਕ ਪ੍ਰਿੰਸ ਰੰਧਾਵਾ ਨਾਲ ਜੁੜਿਆ ਇੱਕ ਵਿਵਾਦ ਚਰਚਾ ਵਿੱਚ ਹੈ। ਖ਼ਬਰਾਂ ਮੁਤਾਬਕ, ਪ੍ਰਤਾਪ ਰੰਧਾਵਾ ਨਾਮਕ ਵਿਅਕਤੀ ਨਾਲ ਉਨ੍ਹਾਂ ਦੀ ਮੁਹਾਲੀ ਦੇ ਫੇਜ਼-11 ਵਿੱਚ ਤਕਰਾਰ ਹੋ ਗਈ, ਜੋ ਫਾ*ਇਰਿੰ*ਗ ਤੱਕ ਪਹੁੰਚ ਗਈ।

ਦੱਸਿਆ ਜਾ ਰਿਹਾ ਹੈ ਕਿ ਪ੍ਰਤਾਪ ਰੰਧਾਵਾ ਆਪਣੇ ਪਰਿਵਾਰ ਨਾਲ ਕਾਰ ‘ਚ ਸਫਰ ਕਰ ਰਹੇ ਸਨ, ਜਦਕਿ ਪ੍ਰਿੰਸ ਰੰਧਾਵਾ ਸੜਕ ਪਾਰ ਕਰ ਰਹੇ ਸਨ। ਇਸ ਦੌਰਾਨ ਕਾਰ ਦੀ ਦੂਜੀ ਗੱਡੀ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਦੋਹਾਂ ਪੱਖਾਂ ਵਿਚਕਾਰ ਬਹਿਸ ਸ਼ੁਰੂ ਹੋਈ ਅਤੇ ਮਾਮਲਾ ਗੰਭੀਰ ਹੋ ਗਿਆ।

ਸੂਤਰਾਂ ਦੇ ਅਨੁਸਾਰ, ਬੈਸਟੈੱਕ ਮਾਲ ਦੇ ਨੇੜੇ ਪ੍ਰਿੰਸ ਰੰਧਾਵਾ ਵੱਲੋਂ ਫਾ*ਇ*ਰਿੰਗ ਕੀਤੀ ਗਈ, ਜਿਸ ਕਾਰਨ ਇਲਾਕੇ ‘ਚ ਹਲਚਲ ਮਚ ਗਈ। ਪੁਲਿਸ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।