DIG ਹਰਚਰਨ ਭੁੱਲਰ ’ਤੇ ਕਾਰਵਾਈ: ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਸਪੈਂਡ

18

ਚੰਡੀਗੜ੍ਹ/ਪੰਜਾਬ: 22 Oct 2025 AJ DI Awaaj

Chandigarh Desk : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਿਸ਼ਵਤਖੋਰੀ ਦੇ ਮਾਮਲੇ ਵਿਚ ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (DIG) ਹਰਚਰਨ ਸਿੰਘ ਭੁੱਲਰ ਨੂੰ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਭਗਵੰਤ ਮਾਨ ਨੇ ਇੱਕ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਲੜਾਈ ਵਿਚ ਕੋਈ ਵੀ ਅਹੁਦੇਦਾਰ ਛੱਡਿਆ ਨਹੀਂ ਜਾਵੇਗਾ।

ਉਨ੍ਹਾਂ ਲਿਖਿਆ, “ਰਿਸ਼ਵਤਖੋਰੀ ਦੇ ਮਾਮਲੇ ਵਿੱਚ DIG ਹਰਚਰਨ ਸਿੰਘ ਭੁੱਲਰ ਨੂੰ ਮੇਰੇ ਹੁਕਮ ‘ਤੇ ਸਸਪੈਂਡ ਕੀਤਾ ਗਿਆ ਹੈ। ਭ੍ਰਿਸ਼ਟਾਚਾਰ ਖਿਲਾਫ ਆਮ ਆਦਮੀ ਪਾਰਟੀ ਦੀ ਲੜਾਈ ਜਾਰੀ ਰਹੇਗੀ। ਜੇਕਰ ਕੋਈ ਵਿਅਕਤੀ ਭ੍ਰਿਸ਼ਟਾਚਾਰ ਵਿਚ ਲਿਪਤ ਪਾਇਆ ਜਾਂਦਾ ਹੈ ਤਾਂ ਉਸਦਾ ਕੋਈ ਸਾਥ ਨਹੀਂ ਦਿੱਤਾ ਜਾਵੇਗਾ, ਭਾਵੇਂ ਉਹ ਕਿੰਨਾ ਵੀ ਵੱਡੇ ਅਹੁਦੇ ਤੇ ਹੋਵੇ।”

ਦੱਸਣਯੋਗ ਹੈ ਕਿ CBI ਨੇ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤਖੋਰੀ ਦੇ ਕੇਸ ਵਿਚ ਗ੍ਰਿਫਤਾਰ ਕੀਤਾ ਹੈ। ਭੁੱਲਰ ਨੂੰ ਉਨ੍ਹਾਂ ਦੇ ਮੋਹਾਲੀ ਸਥਿਤ ਦਫਤਰ ਤੋਂ ਗ੍ਰਿਫਤਾਰ ਕੀਤਾ ਗਿਆ। ਸੀਬੀਆਈ ਟੀਮ ਨੇ ਉਨ੍ਹਾਂ ਦੀ ਚੰਡੀਗੜ੍ਹ ਸੈਕਟਰ 40 ਸਥਿਤ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਹੌਲਨਾਕ ਖੁਲਾਸੇ ਹੋਏ:

  • ₹5 ਕਰੋੜ ਨਕਦ

  • 1.5 ਕਿਲੋ ਸੋਨਾ

  • 22 ਮਹਿੰਗੀਆਂ ਘੜੀਆਂ

  • 40 ਬੋਤਲਾਂ ਮਹਿੰਗੀ ਵਿਦੇਸ਼ੀ ਸ਼ਰਾਬ

  • ਲਗਜ਼ਰੀ ਗੱਡੀਆਂ Audi ਤੇ BMW ਦੀਆਂ ਚਾਬੀਆਂ

  • ਰਿਹਾਇਸ਼ੀ ਜਾਇਦਾਦਾਂ ਦੇ ਕਾਗਜ਼

  • ਦੁਨਾਲੀ ਰਾਈਫਲ, ਪਿਸਤੌਲ, ਰਿਵਾਲਵਰ, ਏਅਰਗਨ ਅਤੇ ਗੋਲੀਆਂ

ਇਸ ਕੇਸ ਦੇ ਤਹਿਤ CBI ਨੇ ਇੱਕ ਹੋਰ ਵਿਅਕਤੀ ਨੂੰ ਵੀ ਕਾਬੂ ਕੀਤਾ ਹੈ। ਸਰਕਾਰ ਵੱਲੋਂ ਮਿਲੀ ਸਖ਼ਤ ਪ੍ਰਤੀਕ੍ਰਿਆ ਤੋਂ ਇਹ ਸਾਫ਼ ਹੈ ਕਿ ਭ੍ਰਿਸ਼ਟਾਚਾਰ ਖਿਲਾਫ ਪੰਜਾਬ ਸਰਕਾਰ ਬਿਲਕੁਲ ਰੋੜ੍ਹੀ ਨੀਤੀ ਅਪਣਾ ਰਹੀ ਹੈ।

ਭਗਵੰਤ ਮਾਨ ਨੇ ਸੂਚਿਤ ਕੀਤਾ ਕਿ ਭ੍ਰਿਸ਼ਟ ਅਧਿਕਾਰੀਆਂ ਲਈ ਸਰਕਾਰ ‘ਚ ਕੋਈ ਥਾਂ ਨਹੀਂ ਹੈ।