Tarn taran 21 Oct 2025 Aj DI Awaaj
Punjab Desk : ਕਸਬਾ ਚੋਹਲਾ ਸਾਹਿਬ ਵਿੱਚ ਸੋਮਵਾਰ ਨੂੰ ਦਿਵਾਲੀ ਦੇ ਦਿਨ ਦਹਿਸ਼ਤ ਫੈਲ ਗਈ ਜਦੋਂ ਅਣਪਛਾਤੇ ਬਦਮਾਸ਼ਾਂ ਵੱਲੋਂ ਕਾਂਗਰਸ ਪਾਰਟੀ ਬਲਾਕ ਚੋਹਲਾ ਸਾਹਿਬ ਦੇ ਪ੍ਰਧਾਨ ਭੁਪਿੰਦਰ ਕੁਮਾਰ ਨਈਅਰ ‘ਤੇ ਫਾਇਰਿੰਗ ਕੀਤੀ ਗਈ। ਖੁਸ਼ਕਿਸਮਤੀ ਨਾਲ ਗੋ*ਲੀ ਮਿਸ ਹੋਣ ਕਰਕੇ ਉਹਨਾਂ ਦੀ ਜਾਨ ਬਚ ਗਈ।
ਜਾਣਕਾਰੀ ਮੁਤਾਬਕ, ਭੁਪਿੰਦਰ ਕੁਮਾਰ ਨਈਅਰ ਆਪਣੀ ਦੁਕਾਨ ‘ਤੇ ਬੈਠੇ ਸਨ, ਜਦੋਂ ਸਵੇਰੇ ਲਗਭਗ 10.30 ਵਜੇ ਦੋ ਮੋਟਰਸਾਈਕਲ ਸਵਾਰ ਹਮਲਾਵਰ ਉਥੇ ਪਹੁੰਚੇ। ਇੱਕ ਵਿਅਕਤੀ ਮੋਟਰਸਾਈਕਲ ‘ਤੇ ਹੀ ਰਿਹਾ ਜਦਕਿ ਦੂਜੇ ਨੇ ਚਿਹਰਾ ਢੱਕ ਕੇ ਪਿਸ*ਤੌਲ ਨਾਲ ਦੁਕਾਨ ਵਿੱਚ ਬੈਠੇ ਨਈਅਰ ‘ਤੇ ਫਾਇ*ਰਿੰਗ ਕੀਤੀ। ਪਰ ਗੋ*ਲੀ ਮਿਸ ਹੋਣ ਨਾਲ ਵੱਡੀ ਦੁੱਖਦਾਈ ਘਟਨਾ ਟਲ ਗਈ।
ਫਾਇ*ਰਿੰਗ ਤੋਂ ਬਾਅਦ ਦੋਵੇਂ ਬਦਮਾਸ਼ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਪੂਰੀ ਫੁਟੇਜ ਨੇੜਲੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਸਰੋਤਾਂ ਅਨੁਸਾਰ, ਭੁਪਿੰਦਰ ਕੁਮਾਰ ਨਈਅਰ ਨੂੰ ਇਸ ਤੋਂ ਪਹਿਲਾਂ ਵੀ ਕੁਝ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਚੁੱਕੀਆਂ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਹਮਲਾ*ਵਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
