ਫੌਜ ਦੀ ਭਰਤੀ ਰੈਲੀ 08 ਅਕਤੂਬਰ ਤੋਂ 16 ਅਕਤੂਬਰ 2025 ਤੱਕ

63

ਤਰਨ ਤਾਰਨ, 01 ਅਕਤੂਬਰ 2025 AJ DI Awaaj

Punjab Desk : ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ, ਆਈ. ਏ. ਐਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹੇ ਦੇ ਨੌਜ਼ਵਾਨਾਂ ਨੂੰ ਆਰਮੀ ਦੀ ਭਰਤੀ ਸਬੰਧੀ ਜਾਣਕਾਰੀ ਦਿੰਦੇਂ ਹੋਏ ਸ਼੍ਰੀ ਵਿਕਰਮ ਜੀਤ ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਵੱਲੋਂ ਦੱਸਿਆ ਗਿਆ ਕਿ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਜਲੰਧਰ ਵਿਖੇ ਹੋਣ ਵਾਲੀ ਫੌਜ ਦੀ ਭਰਤੀ ਰੈਲੀ 2025 ਮਿਤੀ 08 ਅਕਤੂਬਰ ਤੋਂ ਮਿਤੀ: 16 ਅਕਤੂਬਰ 2025 ਤੱਕ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਉਮੀਦਵਾਰ ਜਿਨ੍ਹਾਂ ਨੂੰ ਆਪਣੇ ਈਮੇਲ ਆਈਡੀ ‘ਤੇ ਆਪਣੇ ਐਡਮਿਟ ਕਾਰਡ ਪ੍ਰਾਪਤ ਹੋਏ ਹਨ, ਉਨ੍ਹਾਂ ਨੂੰ ਇੰਡੀਅਨ ਆਰਮੀ ਦੀ ਵੈੱਬਸਾਈਟ ‘ਤੇ ਜਾ ਕੇ ਅਤੇ ਰਿਕਰੂਟਿੰਗ ਦਫਤਰ, ਜਲੰਧਰ ਦੁਆਰਾ ਆਪਣੇ ਈਮੇਲ ਆਈਡੀ ‘ਤੇ ਭੇਜੇ ਗਏ ਈਮੇਲਾਂ ‘ਤੇ ਜਾ ਕੇ ਨਵੇਂ ਐਡਮਿਟ ਕਾਰਡ ਡਾਊਨਲੋਡ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰ ਜਿਨ੍ਹਾਂ ਵੱਲੋਂ ਪਹਿਲਾਂ ਹੀ ਅਪਲਾਈ ਕੀਤਾ ਹੋਇਆ ਹੈ। ਉਹ ਆਪਣੇ ਨਵੇਂ ਐਡਮਿਟ ਕਾਰਡ ਆਪਣੀ ਈ-ਮੇਲ ਆਈ.ਡੀ ਜਾਂ ਇੰਡੀਅਨ ਆਰਮੀ ਦੀ ਵੈੱਬਸਾਈਟ ‘ਤੇ ਜਾ ਕੇ ਆਪਣੇ ਐਡਮਿਟ ਕਾਰਡ ਪ੍ਰਾਪਤ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਇੰਡੀਅਨ ਆਰਮੀ ਦੀ ਵੈੱਬਸਾਈਟ ‘ਤੇ ਜਾਓ ਜਾਂ ਆਰਮੀ ਭਰਤੀ ਦਫਤਰ ਜਲੰਧਰ ਦੇ ਟੈਲੀਫੋਨ ਨੰਬਰ 018126-61425 ‘ਤੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ।
——————-