ਕੋਟਕਪੂਰਾ 06 ਸਤੰਬਰ 2025 AJ DI Awaaj
Punjab Desk : ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਇਸ ਸਮੇਂ ਇਲਾਕੇ ਦੀਆਂ ਮਨੁੱਖਤਾ ਦੀ ਭਲਾਈ ਦੇ ਸੇਵਾ ਕਾਰਜਾਂ ਵਿੱਚ ਯਤਨਸ਼ੀਲ ਰਹਿਣ ਵਾਲੀਆਂ ਸਿਰਮੌਰ ਸੰਸਥਾਵਾਂ ਅਤੇ ਜਥੇਬੰਦੀਆਂ ਦੀ ਕਤਾਰ ਵਿੱਚ ਸ਼ਾਮਲ ਹੋ ਚੁੱਕੀ ਹੈ। ਇਹ ਪ੍ਰਗਟਾਵਾ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਨੇ ਸਥਾਨਕ ਮਿਉਂਸਪਲ ਪਾਰਕ ਵਿੱਚ ਕਲੱਬ ਵੱਲੋਂ ਕਰਵਾਏ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਕਿ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਵਿਨੋਦ ਕੁਮਾਰ ਪੱਪੂ ਲਹੌਰੀਆ ਦੀ ਅਗਵਾਈ ਵਿੱਚ ਹੋਏ ਸਾਰੇ ਕਾਰਜ ਪ੍ਰਸੰਸਾਯੋਗ ਹਨ। ਇਸ ਮੌਕੇ ਸਪੀਕਰ ਸੰਧਵਾ ਨੇ ਆਖਿਆ ਕਿ ਵੈਲਫੇਅਰ ਕਲੱਬ ਨੂੰ ਸਿਰਫ 10 ਲੱਖ ਰੁਪਿਆ ਦਿੱਤਾ ਗਿਆ ਸੀ, ਪਰ ਮਰਦ-ਔਰਤਾਂ ਦੇ ਸ਼ਾਨਦਾਰ ਬਾਥਰੂਮ, ਓਪਨ ਜਿੰਮ, ਇੰਟਰਲਾਕਿੰਗ ਟਰੈਕ, 3 ਸ਼ਾਨਦਾਰ ਸ਼ੈੱਡ, ਹਰਿਆਵਲ, ਸੈਲਫੀ ਪੁਆਂਇੰਟ, ਸੀਸੀਟੀਵੀ ਕੈਮਰੇ ਅਤੇ ਪਾਰਕ ਦੀ ਸੁੰਦਰਤਾ ਵਿੱਚ ਕੀਤੇ ਵਾਧੇ ਵਾਲੇ ਕੰਮਾਂ ਨੂੰ ਦੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਗੁੱਡ ਮੌਰਨਿੰਗ ਕਲੱਬ ਨੇ 20 ਤੋਂ 25 ਲੱਖ ਰੁਪਿਆ ਖਰਚ ਦਿੱਤਾ ਹੈ।
ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵਲੋਂ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਤੰਤਰ ਜੋਸ਼ੀ ਅਤੇ ਕੋਂਸਲਰ ਸਿਮਰਨਜੀਤ ਸਿੰਘ ਦਾ ਕਲੱਬ ਦੇ ਸ਼ਾਨਦਾਰ ਸੋਵੀਨੀਅਰ- ਕਮ-ਡਾਇਰੀ ਨਾਲ ਹਾਰ ਪਾ ਕੇ ਸਨਮਾਨ ਕਰਦਿਆਂ ਕਿਹਾ ਕਿ ਇਨ੍ਹਾਂ ਵਲੋਂ ਮੋਹਲੇਧਾਰ ਬਾਰਿਸ਼ ਦੌਰਾਨ ਵੀ ਸੇਵਾਵਾਂ ਜਾਰੀ ਰੱਖਣ ਬਦਲੇ ਗੁੱਡ ਮੋਰਨਿੰਗ ਕਲੱਬ ਨੇ ਇਹਨਾਂ ਦਾ ਸਨਮਾਨ ਕਰਨ ਦਾ ਫੈਸਲਾ ਕੀਤਾ ਸੀ।
ਇਸ ਮੌਕੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ, ਜਨਰਲ ਸਕੱਤਰ ਪੋ੍ ਐਚ ਐਸ ਪਦਮ, ਵਿੱਤ ਸਕੱਤਰ ਜਸਕਰਨ ਸਿੰਘ ਭੱਟੀ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸਦਿਉੜਾ, ਉਪ ਚੇਅਰਮੈਨ ਸੁਨੀਲ ਕੁਮਾਰ ਬਿੱਟਾ ਗਰੋਵਰ, ਮੀਤ ਪ੍ਰਧਾਨ ਰਵਿੰਦਰਪਾਲ ਕੋਛੜ, ਸਲਾਹਕਾਰ ਡਾ ਦੇਵ ਰਾਜ, ਸਕੱਤਰ ਮੁਖਤਿਆਰ ਸਿੰਘ ਮੱਤਾ, ਸਹਾਇਕ ਖਜਾਨਚੀ ਓਮ ਪ੍ਰਕਾਸ਼ ਗੁਪਤਾ, ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਹਾਜਰ ਸਨ।














