ਪੰਜਾਬ ‘ਚ ਘੱਗਰ ਦਰਿਆ ਦਾ ਖਤਰਾ ਵਧਿਆ, ਕਈ ਪਿੰਡ ਚੌਕਸੀ ‘ਚ

50

Punjab 29 Aug 2025 AJ DI Awaaj

Punjab Desk : ਪੰਜਾਬ ਵਿੱਚ ਹੜ੍ਹਾਂ ਦਾ ਖਤਰਾ ਹਾਲੇ ਵੀ ਮੁਕਿਆ ਨਹੀਂ ਹੈ। ਹੁਣ ਚੰਡੀਗੜ੍ਹ, ਮੁਹਾਲੀ ਅਤੇ ਘੱਗਰ ਦਰਿਆ ਦੇ ਕੈਚਮੈਂਟ ਖੇਤਰ ਵਿੱਚ ਹੋਏ ਭਾਰੀ ਮੀਂਹ ਅਤੇ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਨ ਘੱਗਰ ਦਰਿਆ ਵਿੱਚ ਵੱਡਾ ਵਾਢ ਆਇਆ ਹੈ, ਜਿਸ ਨੇ ਨਵਾਂ ਖਤਰਾ ਖੜਾ ਕਰ ਦਿੱਤਾ ਹੈ।

ਸਵੇਰੇ 8 ਵਜੇ ਦਰਿਆ ਵਿੱਚ ਪਾਣੀ ਦਾ ਪੱਧਰ 70,000 ਕਿਊਸਿਕ ਤੋਂ ਉਪਰ ਪਹੁੰਚ ਗਿਆ। ਇਸ ਹਾਲਤ ਨੂੰ ਦੇਖਦਿਆਂ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਅਤੇ ਡੇਰਾਬੱਸੀ ਸਬ-ਡਿਵੀਜ਼ਨਾਂ ਵਿੱਚ ਘੱਗਰ ਨੇੜਲੇ ਪਿੰਡਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਲੋਕਾਂ ਨੂੰ ਚੌਕਸੀ ਵਲ ਧਿਆਨ ਦੇਣ ਅਤੇ ਘੱਗਰ ਦਰਿਆ ਦੇ ਨੇੜੇ ਨਾ ਜਾਣ ਦੀ ਸਖ਼ਤ ਸਲਾਹ ਦਿੱਤੀ ਗਈ ਹੈ।

ਪ੍ਰਭਾਵਿਤ ਪਿੰਡ

ਡੇਰਾਬੱਸੀ ਇਲਾਕਾ:

  • ਟਿਵਾਣਾ
  • ਖਜੂਰ ਮੰਡੀ
  • ਸਾਧਾਂਪੁਰ
  • ਸਰਸੀਨੀ
  • ਆਲਮਗੀਰ
  • ਡੰਗਢੇਰਾ
  • ਮੁਬਾਰਿਕਪੁਰ
  • ਮੀਰਪੁਰ
  • ਬਾਕਰਪੁਰ

ਰਾਜਪੁਰਾ ਇਲਾਕਾ:

  • ਊਂਟਸਰ
  • ਨਨਹੇੜੀ
  • ਸੰਜਰਪੁਰ
  • ਲਾਛੜੂ
  • ਕਮਾਲਪੁਰ
  • ਰਾਮਪੁਰ
  • ਸੌਂਟਾ
  • ਮਾੜੂ
  • ਚਮਾਰੂ

ਇਸ ਤੋਂ ਇਲਾਵਾ, ਪਟਿਆਲਾ ਸਬ-ਡਿਵੀਜ਼ਨ ਦੇ ਹਡਾਣਾਪੁਰ ਅਤੇ ਸਿਰਕੱਪੜਾ ਪਿੰਡਾਂ ਦੇ ਵਸਨੀਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।

ਐਮਰਜੈਂਸੀ ਸੰਪਰਕ ਨੰਬਰ

  • ਰਾਜਪੁਰਾ ਫਲੱਡ ਕੰਟਰੋਲ ਰੂਮ: 01762-224132
  • ਪਟਿਆਲਾ ਫਲੱਡ ਕੰਟਰੋਲ ਰੂਮ: 0175-2350550, 0175-2358550

ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਕਿਹਾ ਹੈ ਕਿ ਕਿਸੇ ਵੀ ਤਾਜ਼ਾ ਸੂਚਨਾ ਜਾਂ ਖ਼ਤਰੇ ਦੀ ਸਥਿਤੀ ਵਿੱਚ ਉਪਰਲੇ ਨੰਬਰਾਂ ‘ਤੇ ਫੌਰੀ ਰੂਪ ਵਿੱਚ ਸੰਪਰਕ ਕੀਤਾ ਜਾਵੇ। ਨਾਲ ਹੀ, ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਸਿਰਫ਼ ਸਰਕਾਰੀ ਸੂਚਨਾਵਾਂ ‘ਤੇ ਵਿਸ਼ਵਾਸ ਕਰਨ ਦੀ ਅਪੀਲ ਕੀਤੀ ਗਈ ਹੈ।

ਸਾਵਧਾਨ ਰਹੋ, ਸੁਰੱਖਿਅਤ ਰਹੋ।