ਸਰਕਾਰੀ ਪੋਲੀਟੈਕਨਿਕ ਕਾਲਜ ਬਰੇਟਾ ਵਿਖੇ 15 ਸਤੰਬਰ ਤੱਕ ਹੋਣਗੇ ਦਾਖਲੇ

37

ਮਾਨਸਾ, 20 ਅਗਸਤ 2025 AJ DI Awaaj
Punjab Desk : ਸਰਵ ਭਾਰਤੀ ਤਕਨੀਕੀ ਸਿੱਖਿਆ ਕੌਂਸਲ, ਨਵੀਂ ਦਿੱਲੀ ਵੱਲੋਂ ਪੋਲੀਟੈਕਨਿਕ ਕਾਲਜਾਂ ਵਿਚ ਦਾਖਲੇ ਦੀ ਮਿਤੀ ਵਿਚ 15 ਸਤੰਬਰ ਤੱਕ ਵਾਧਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸਰਕਾਰੀ ਪੋਲੀਟੈਕਨਿਕ ਕਾਲਜ, ਬਰੇਟਾ ਦੇ ਪ੍ਰਿੰਸੀਪਲ ਅਨੂਜਾ ਪੁਪਨੇਜਾ ਨੇ ਦੱਸਿਆ ਕਿ ਦਾਖਲੇ ਦੇ ਚਾਹਵਾਨ ਵਿਦਿਆਰਥੀ ਦਾਖਲਾ ਲੈਣ ਲਈ ਕਾਲਜ ਵਿਖੇ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਕਾਲਜ ਵਿਚ ਪਹਿਲੇ ਸਾਲ ਵਿਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਅਤੇ ਮਕੈਨੀਕਲ ਇੰਜੀਨੀਅਰਿੰਗ ਵਿਚ ਕੁੱਝ ਸੀਟਾਂ ਖਾਲੀ ਹਨ। ਇਸ ਤੋਂ ਇਲਾਵਾ ਲੈਟਰਲ ਇੰਟਰੀ ਰਾਹੀਂ ਦੂਸਰੇ ਸਾਲ ਵਿਚ ਸਿੱਧੇ ਦਾਖਲੇ ਲੲ. ਵੀ ਕੁੱਝ ਸੀਟਾਂ ਖਾਲੀ ਹਨ। ਉਨ੍ਹਾਂ ਕਿਹਾ ਕਿ ਦਸਵੀਂ, ਬਾਰ੍ਹਵੀਂ (ਆਰਟਸ, ਸਾਇੰਸ, ਵੋਕੇਸ਼ਨਲ), ਆਈ.ਟੀ.ਆਈ. ਪਾਸ ਵਿਦਿਆਰਥੀ ਖਾਲੀ ਸੀਟਾਂ ‘ਤੇ ਦਾਖਲੇ ਲਈ ਆਪਣੇ ਦਸਤਾਵੇਜ਼ਾਂ ਸਮੇਤ ਕਿਸੇ ਵੀ ਕੰਮਕਾਜੀ ਦਿਨ ਕਾਲਜ ਵਿਖੇ ਪਹੁੰਚ ਕੇ ਦਾਖਲਾ ਲੈ ਸਕਦੇ ਹਨ।
ਉਨ੍ਹਾਂ ਕਿਹਾ ਕਿ ਕਾਲਜ ਵਿਚ ਪਲੇਸਮੈਂਟ ਸੈੱਲ ਵੀ ਸਫਲਤਾਪੂਰਵਕ ਕੰਮ ਕਰ ਰਿਹਾ ਹੈ ਜਿਸ ਦੇ ਸਹਿਯੋਗ ਨਾਲ ਵਿਦਿਆਰਥੀ ਦੇਸ਼ ਦੀਆਂ ਨਾਮੀ ਕੰਪਨੀਆਂ ਅਤੇ ਸਰਕਾਰੀ ਅਦਾਰਿਆਂ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।
ਕਾਲਜ ਦੇ ਦਾਖਲਾ ਇੰਚਾਰਜ ਸ੍ਰੀ ਪ੍ਰਮੋਦ ਕੁਮਾਰ ਲੈਕਚਰਾਰ ਮਕੈਨੀਕਲ ਇੰਜੀਨੀਅਰਿੰਗ ਨੇ ਦੱਸਿਆ ਕਿ 2.5 ਲੱਖ ਸਾਲਾਨਾ ਆਮਦਨ ਤੱਕ ਦੇ ਸਾਰੇ ਐਸ.ਸੀ. ਵਿਦਿਆਰਥੀਆਂ ਦੀ ਤਿੰਨ ਸਾਲਾਂ ਦੀ ਪੂਰੀ ਕਾਲਜ ਫੀਸ ਮੁਆਫ ਹੈ, ਸਿਰਫ 1683 ਰੁਪਏ ਦਾਖਲਾ ਫੀਸ ਹੀ ਲਈ ਜਾਵੇਗੀ। ਆਪ ਸ਼੍ਰੇਣੀ ਅਤੇ ਬਾਕੀ ਵਿਦਿਆਰਥੀਆਂ ਦੀ ਮੁੱਖ ਮੰਤਰੀ ਵਜੀਫਾ ਸਕੀਮ ਅਧੀਨ ਨੰਬਰਾਂ ਦੇ ਆਧਾਰ ‘ਤੇ ਫੀਸ ਮੁਆਫ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਾਲਜ ਵਿਖੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਬਾਕੀ ਸਾਰੀਆਂ ਫੀਸ ਮੁਆਫੀ ਤੇ ਵਜੀਫਾ ਸਕੀਮਾਂ ਵੀ ਲਾਗੂ ਹਨ।