ਆਯੂਸ਼ ਹੋਮਿਓਪੈਥਿਕ ਤੇ ਆਯੂਰਵੈਦਿਕ ਮੁਫ਼ਤ ਮੈਡੀਕਲ ਚੈੱਕਅਪ ਕੈਂਪ

35

ਸ਼ਹਿਣਾ, 14 ਅਗਸਤ 2025 AJ DI Awaaj
Punjab Desk : ਆਯੂਸ਼ ਕਮਿਸ਼ਨਰ ਸ. ਦਿਲਰਾਜ ਸਿੰਘ, ਡਾਇਰੈਕਟਰ ਹੋਮਿਓਪੈਥੀ ਡਾ. ਹਰਿੰਦਰਪਾਲ ਸਿੰਘ, ਡਾਇਰੈਕਟਰ ਆਯੂਰਵੈਦਾ ਪੰਜਾਬ ਡਾ. ਰਵੀ ਡੁੰਮਰਾ ਦੇ ਦਿਸ਼ਾ-ਨਿਰਦੇਸ਼ ਤਹਿਤ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਰਾਜੀਵ ਜਿੰਦੀਆ ਤੇ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਅਮਨ ਕੌਂਸ਼ਲ ਦੀ  ਅਗਵਾਈ ਵਿੱਚ ਪਿੰਡ ਟੱਲੇਵਾਲ, ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ ਆਯੂਸ਼ ਮੈਡੀਕਲ ਚੈਕਅਪ ਕੈਂਪ ਲਾਇਆ ਗਿਆ।
ਇਸ ਕੈਂਪ ਦਾ ਆਗਾਜ਼ ਸਰਪੰਚ ਜਗਰਾਜ ਸਿੰਘ ਅਤੇ ਸਮੂਹ ਗਰਾਮ ਪੰਚਾਇਤ ਵਲੋਂ ਕੀਤਾ ਗਿਆ ਅਤੇ  ਇਸ ਕੈਂਪ ਦੌਰਾਨ ਮਰੀਜ਼ਾਂ ਦਾ ਚੈੱਕ ਅੱਪ ਕਰਕੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ।
ਕੈਂਪ ਵਿਚ ਹੋਮਿਓਪੈਥਿਕ ਡਾ. ਪਰਮਿੰਦਰ ਪੁੰਨੂ, ਡਾ. ਅਵਨੀਤ ਬਾਂਸਲ, ਡਾ. ਸੀਮਾ ਬਾਂਸਲ, ਨੋਡਲ ਅਫ਼ਸਰ ਡਾ. ਅਮਨਦੀਪ ਸਿੰਘ, ਹੋਮਿਓਪੈਥਿਕ ਡਿਸਪੈਂਸਰ ਗਲਸ਼ਨ ਕੁਮਾਰ, ਇੰਦਰਜੀਤ, ਗੁਰਮੀਤ ਸਿੰਘ ਪੰਨੂ, ਉਪਵੈਦ ਮਨਜਿੰਦਰ ਸਿੰਘ, ਨਵਰਾਜ ਸਿੰਘ, ਗੁਰਸਿੰਗਾਰ, ਅਜੇ ਕੁਮਾਰ ਵੱਲੋਂ ਦਵਾਈਆਂ ਦੀ ਵੰਡ ਕੀਤੀ ਗਈ।