ਸਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਆਪਣਾ ਦਾਅਵਾ/ਇਤਰਾਜ 24 ਜਨਵਰੀ ਤੱਕ ਕੀਤਾ ਜਾ ਸਕਦਾ ਹੈ ਪੇਸ –ਸ੍ਰੀ ਅਰਸਦੀਪ ਸਿੰਘ

21

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ
ਪ੍ਰੈਸ ਨੋਟ 1

ਪਠਾਨਕੋਟ 2 ਜਨਵਰੀ 2025: Aj Di Awaaj

ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਆਦਿੱਤਿਆ ਉੱਪਲ ਜੀ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਉਪ ਮੰਡਲ ਮੈਜਿਸਟਰੇਟ ਪਠਾਨਕੋਟ ਸ੍ਰੀ ਅਰਸ਼ਦੀਪ ਸਿੰਘ ਲੋਬਾਣਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਹੈ ਕਿ ਸਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 03.01.2025 ਨੂੰ ਕੀਤੀ ਜਾ ਰਹੀ ਹੈ। ਵੋਟਰ ਸੂਚੀਆਂ ਐਸ.ਡੀ.ਐਮ. ਦਫਤਰ ਪਠਾਨਕੋਟ, ਤਹਿਸੀਲ ਦਫਤਰ ਧਾਰਕਲਾਂ ਤਹਿਸੀਲ ਦਫਤਰਰ ਪਠਾਨਕੋਟ ਅਤੇ ਤਹਿਸੀਲ ਦਫਤਰਰ ਦੀਨਾ ਨਗਰ ਵਿਖੇ ਦੇਖੀਆਂ ਜਾ ਸਕਦੀਆਂ ਹਨ। ਜਿਸ ਕਿਸੇ ਨੂੰ ਇਤਰਾਜ ਹੋਵੇ ਉਹ ਆਪਣਾ ਦਾਅਵਾ/ਇਤਰਾਜ ਮਿਤੀ 24.01.2025 ਤੱਕ ਉਪ ਮੰਡਲ ਮੈਜਿਸਟਰੇਟ ਪਠਾਨਕੋਟ-ਕਮ- ਰਿਵਾਇਜਿੰਗ ਅਥਾਰਟੀ (ਚੋਣ ਬੋਰਡ) ਹਲਕਾ 110 ਪਠਾਨਕੋਟ ਜੀ ਦੇ ਦਫਤਰ ਦੇ ਕਮਰਾ ਨੰ 215 ਵਿੱਚ ਦੇ ਸਕਦਾ ਹੈ। ਇਤਰਾਜ ਦੇਣ ਵਾਲਾ ਵਿਅਕਤੀ ਆਪ ਖੁਦ ਦਾਅਵੇ/ਇਤਰਾਜ ਦੇਵੇਗਾ। ਬਲਕ ਦੇ ਰੂਪ ਵਿੱਚ ਕਿਸੇ ਕੋਲੋਂ ਵੀ ਦਾਅਵੇ/ਇਤਰਾਜ ਨਹੀਂ ਲਏ ਜਾਣਗੇ।