Chandigarh 09 Aug 2025 AJ DI Awaaj
Chandigarh Desk : ਹਿਮਾਚਲ ਪ੍ਰਦੇਸ਼ ਹਾਈਕੋਰਟ ਨੇ 2014 ਵਿੱਚ ਮੰਡੀ ਜ਼ਿਲ੍ਹੇ ਦੇ ਥਲੌਟ ਨੇੜੇ ਬਿਆਸ ਦਰਿਆ ਵਿੱਚ ਡੁੱਬੇ 24 ਵਿਦਿਆਰਥੀਆਂ ਦੀ ਮੌਤ ਦੇ ਮਾਮਲੇ ਵਿੱਚ ਇਕ ਅਹਿਮ ਫੈਸਲਾ ਲਿਆ ਹੈ। ਅਦਾਲਤ ਨੇ ਹੈਦਰਾਬਾਦ ਦੇ VNR Vignana Jyothi College of Engineering ਦੇ ਤਿੰਨ ਪ੍ਰੋਫੈਸਰਾਂ ਵੱਲੋਂ ਲਾਈ ਅਪਰਾਧਿਕ ਮਾਮਲੇ ਤੋਂ ਬਰੀ ਹੋਣ ਦੀ ਮੰਗ ਵਾਲੀ ਪਟੀਸ਼ਨ ਨੂੰ ਰੱਦ ਕਰਦਿਆਂ, ਉਨ੍ਹਾਂ ਵਿਰੁੱਧ ਕੇਸ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ।
2014 ਦੀ ਮਰਨ ਵਾਲੀ ਘਟਨਾ
8 ਜੂਨ 2014 ਨੂੰ ਕਾਲਜ ਦੇ ਵਿਦਿਆਰਥੀ ਅਤੇ ਅਧਿਆਪਕ ਸ਼ਿਮਲਾ ਤੋਂ ਮਨਾਲੀ ਜਾ ਰਹੇ ਸਨ। ਥਲੌਟ ਨੇੜੇ ਰੁਕ ਕੇ ਵਿਦਿਆਰਥੀ ਬਿਆਸ ਨਦੀ ਦੇ ਕੰਢੇ ਫੋਟੋਆਂ ਖਿੱਚਣ ਲੱਗ ਪਏ। ਉਥੇ ਹੀ ਲਾਰਜੀ ਡੈਮ ਤੋਂ ਅਚਾਨਕ ਪਾਣੀ ਛੱਡ ਦਿੱਤਾ ਗਿਆ, ਜਿਸ ਨਾਲ 24 ਵਿਦਿਆਰਥੀ ਅਤੇ ਇਕ ਟੂਰ ਮੈਨੇਜਰ ਨਦੀ ਦੇ ਭਾਅ ‘ਚ ਵਹਿ ਗਏ। ਪਾਣੀ ਛੱਡਣ ਤੋਂ ਪਹਿਲਾਂ ਕੋਈ ਚਿਤਾਵਨੀ ਨਹੀਂ ਦਿੱਤੀ ਗਈ, ਨਾਹ ਹੀ ਕੋਈ ਸੁਰੱਖਿਆ ਪ੍ਰਬੰਧ ਸਨ।
ਹਾਈਕੋਰਟ ਦਾ ਹੁਕਮ
ਜਸਟਿਸ ਵੀਰੇਂਦਰ ਸਿੰਘ ਦੀ ਅਦਾਲਤੀ ਬੈਂਚ ਨੇ ਪ੍ਰੋਫੈਸਰ ਏ. ਆਦਿੱਤਿਆ, ਸੀ. ਕਿਰਨ ਅਤੇ ਸੁੰਬਲਾ ਵੱਲੋਂ ਦਾਇਰ ਕੀਤੀ ਗਈ ਅਪਰਾਧਿਕ ਸੋਧ ਪਟੀਸ਼ਨ (284/2024) ਨੂੰ 8 ਫਰਵਰੀ 2024 ਦੇ ਹੇਠਲੀ ਅਦਾਲਤ ਦੇ ਹੁਕਮ ਨੂੰ ਬਰਕਰਾਰ ਰੱਖਦਿਆਂ ਰੱਦ ਕਰ ਦਿੱਤਾ।
ਅਦਾਲਤ ਨੇ ਕਿਹਾ…
ਪ੍ਰੋਫੈਸਰਾਂ ਨੇ ਰਸਤੇ ਵਿੱਚ ਬੱਸ ਰੋਕ ਕੇ ਵਿਦਿਆਰਥੀਆਂ ਨੂੰ ਨਦੀ ਦੇ ਕੰਢੇ ਜਾਣ ਦੀ ਇਜਾਜ਼ਤ ਦਿੱਤੀ, ਹਾਲਾਂਕਿ ਉਨ੍ਹਾਂ ਨੂੰ ਨਦੀ ਦੀ ਖ਼ਤਰਨਾਕ ਪ੍ਰਕਿਰਤੀ ਅਤੇ ਡੈਮ ਤੋਂ ਅਚਾਨਕ ਪਾਣੀ ਛੱਡੇ ਜਾਣ ਦੀ ਸੰਭਾਵਨਾ ਦੀ ਜਾਣਕਾਰੀ ਸੀ। ਇਹ ਭਾਰੀ ਲਾਪਰਵਾਹੀ ਸੀ, ਜੋ ਕਿ IPC ਦੀ ਧਾਰਾ 304 (ਗੈਰ ਇਰਾਦਤਨ ਮਾਨਵ ਹੱਤਿਆ) ਤਹਿਤ ਅਪਰਾਧਿਕ ਮਾਮਲਾ ਬਣਾਉਂਦੀ ਹੈ।
ਲਾਰਜੀ ਡੈਮ ਅਧਿਕਾਰੀਆਂ ਦੀ ਵੀ ਲਾਪਰਵਾਹੀ
ਜਾਂਚ ਰਿਪੋਰਟ ਅਨੁਸਾਰ ਡੈਮ ਸੰਚਾਲਨ ਵਿੱਚ ਵੀ ਗੰਭੀਰ ਕਮਜ਼ੋਰੀਆਂ ਸਾਹਮਣੇ ਆਈਆਂ।
- ਚਿਤਾਵਨੀ ਪ੍ਰਣਾਲੀ ਕੰਮ ਨਹੀਂ ਕਰ ਰਹੀ ਸੀ
- ਹੂਟਰ ਨੁਕਸਦਾਰ ਸਨ
- ਕੋਈ ਕਰਮਚਾਰੀ ਮੌਜੂਦ ਨਹੀਂ ਸੀ
- ਨਹੀਂ ਕੋਈ ਚੇਤਾਵਨੀ ਬੋਰਡ ਲੱਗਿਆ ਸੀ ਨਾਂ ਹੀ ਗਸ਼ਤ ਵਾਹਨ
ਹੁਣ ਇਹ ਮਾਮਲਾ ਤਿੰਨ ਪ੍ਰੋਫੈਸਰਾਂ ਅਤੇ ਲਾਰਜੀ ਡੈਮ ਦੇ 6 ਅਧਿਕਾਰੀਆਂ ਵਿਰੁੱਧ ਹੇਠਲੀ ਅਦਾਲਤ ਵਿੱਚ ਚੱਲੇਗਾ।
ਇਹ ਫੈਸਲਾ ਸਿੱਖਾਉਂਦਾ ਹੈ ਕਿ ਸੁਰੱਖਿਆ ਅਤੇ ਜ਼ਿੰਮੇਵਾਰੀ ਦੀ ਲਾਪਰਵਾਹੀ ਜਿੰਦਗੀਆਂ ਲਈ ਕਿੰਨੀ ਮਹਿੰਗੀ ਪੈ ਸਕਦੀ ਹੈ।
