ਮਾਨਸਾ, 08 ਅਗਸਤ 2025 AJ DI Awaaj
Punjab Desk : ਸੂਬਾ ਸਰਕਾਰ ਵਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਨਿਵੇਕਲੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਹੁਣ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਨੂੰ ਵਟਸਐਪ ਚੈਟਬੋਟ ਨਾਲ ਜੋੜਿਆ ਜਾ ਰਿਹਾ ਹੈ ਜੋ ਸਿਹਤ ਵਿਭਾਗ ਦੀ ਇੱਕ ਵੱਡੀ ਪ੍ਰਾਪਤੀ ਹੋਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰ ਕੁਲਵੰਤ ਸਿੰਘ, ਆਈ.ਏ.ਐਸ. ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਵਟਸਐਪ ਚੈਟਬੋਟ ਨਾਲ ਜੁੜਨ ‘ਤੇ ਹੁਣ ਮਰੀਜ਼ ਜਦੋਂ ਚਾਹੁੰਣ, ਆਪਣੀਆਂ ਦਵਾਈਆਂ ਤੇ ਜਾਂਚ ਰਿਪੋਰਟਾਂ ਦੀ ਜਾਣਕਾਰੀ ਮੋਬਾਈਲ ਫੋਨ ‘ਤੇ ਹਾਸਲ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਕਰੀਬ 90 ਫ਼ੀਸਦੀ ਜ਼ਿਲ੍ਹਾ ਵਾਸੀਆਂ ਕੋਲ ਸਮਾਰਟ ਫੋਨ ਹਨ, ਜਿਸ ਨਾਲ ਇਹ ਸਹੂਲਤ ਉਨ੍ਹਾਂ ਨੂੰ ਸਿੱਧੀ ਆਸਾਨੀ ਨਾਲ ਪਹੁੰਚਾਈ ਜਾ ਸਕਦੀ ਹੈ। ਇਸ ਸਹੂਲਤ ਨਾਲ ਡਾਕਟਰ ਦੀ ਪਰਚੀ, ਰਿਪੋਰਟ, ਮਿਲਣ ਦੀ ਅਗਲੀ ਤਰੀਕ ਦੇ ਸਮੇਂ-ਸਮੇਂ ‘ਤੇ ਰਿਮਾਂਈਡਰ ਤੋਂ ਇਲਾਵਾ, ਸ਼ੂਗਰ ਤੇ ਬਲੱਡ ਪ੍ਰੈਸ਼ਰ ਤੋਂ ਪੀੜਤ ਬਜ਼ੁਰਗਾਂ, ਗਰਭਵਤੀ ਮਹਿਲਾਵਾਂ ਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਨਾਲ ਜੁੜੀ ਜਾਣਕਾਰੀ ਵੀ ਵਟਸਐਪ ‘ਤੇ ਦਿੱਤੀ ਜਾਂਦੀ ਰਹੇਗੀ।
ਇਸ ਨਾਲ ਜਿੱਥੇ ਮਰੀਜ਼ਾਂ ਨੂੰ ਪਰਚੀਆਂ ਸੰਭਾਲਣ ਦੀ ਜ਼ਰੂਰਤ ਨਹੀਂ ਰਹੇਗੀ, ਉਥੇ ਹੀ ਉਹ ਜਦੋਂ ਚਾਹੁਣ ਮੋਬਾਈਲ ‘ਤੇ ਜਾਣਕਾਰੀ ਲੈ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਨਾਲ ਹੀ ਸਿਹਤ ਵਿਭਾਗ ਕੋਲ ਇਲਾਜ਼ ਤੇ ਬਿਮਾਰੀਆਂ ਨਾਲ ਸਬੰਧਤ ਪੂਰਾ ਡਾਟਾ ਵੀ ਇਕੱਠਾ ਹੋ ਸਕੇਗਾ।
