ਡੇਰਾ ਬਾਬਾ ਨਾਨਕ: 04 Aug 2025 AJ DI Awaaj
Punjab Desk : ਡੇਰਾ ਬਾਬਾ ਨਾਨਕ ਇਲਾਕੇ ਤੋਂ ਫਿਰ ਇੱਕ ਹੋਰ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ, ਪਿੰਡ ਵੈਰੋਕੇ ਵਿੱਚ ਇਕ ਯੂਥ ਅਕਾਲੀ ਆਗੂ ਦੇ ਘਰ ਉੱਤੇ ਅਣਜਾਣ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਗੋ*ਲੀਆਂ ਚਲਾਈਆਂ ਗਈਆਂ।
ਜਾਣਕਾਰੀ ਅਨੁਸਾਰ, ਇਹ ਫਾਇਰਿੰਗ 50 ਲੱਖ ਰੁਪਏ ਦੀ ਫਿ*ਰੌਤੀ ਮੰਗਣ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ। ਅਕਾਲੀ ਆਗੂ ਵੱਲੋਂ ਫਿ*ਰੌਤੀ ਦੀ ਰਕਮ ਨਾ ਦੇਣ ‘ਤੇ ਇਹ ਹਮਲਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫ*ਤਾਰੀ ਲਈ ਕਾਰਵਾਈ ਚਲ ਰਹੀ ਹੈ।














