ਪੰਜਾਬ 28 July 2025 Aj DI Awaaj
Punjab Desk : ਪੰਜਾਬ ਸਰਕਾਰ ਨੇ ਸੂਬੇ ਦੀ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਵੱਲ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਹੁਣ ਹਾਰਟ ਅਟੈਕ ਦੇ ਮਰੀਜ਼ਾਂ ਨੂੰ ਮਿਲਣ ਵਾਲਾ ਮਹਿੰਗਾ ਇੰਜੈਕਸ਼ਨ, ਜਿਸ ਦੀ ਕੀਮਤ ਲਗਭਗ ₹50,000 ਹੈ, ਸਰਕਾਰੀ (ਸਿਵਲ) ਹਸਪਤਾਲਾਂ ਵਿੱਚ ਮੁਫ਼ਤ ਦਿੱਤਾ ਜਾਵੇਗਾ।
ਇਹ ਇੰਜੈਕਸ਼ਨ ਹਾਰਟ ਅਟੈਕ ਆਉਣ ‘ਤੇ ਜਾਨ ਬਚਾਉਣ ਵਿੱਚ ਅਹੰਮ ਭੂਮਿਕਾ ਨਿਭਾਂਦਾ ਹੈ, ਪਰ ਇਸਦੀ ਉੱਚੀ ਕੀਮਤ ਕਾਰਨ ਕਈ ਮਰੀਜ਼ ਇਹ ਨਹੀਂ ਲੈ ਸਕਦੇ ਸਨ। ਹੁਣ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਇਹ ਇੰਜੈਕਸ਼ਨ ਆਮ ਲੋਕਾਂ ਦੀ ਪਹੁੰਚ ਵਿੱਚ ਆ ਜਾਵੇਗਾ ਅਤੇ ਅਨੇਕਾਂ ਜਿੰਦਗੀਆਂ ਬਚਾਈਆਂ ਜਾ ਸਕਣਗੀਆਂ।
ਸਰਕਾਰੀ ਹਸਪਤਾਲਾਂ ਦੇ ਅਧਿਕਾਰੀਆਂ ਨੇ ਵੀ ਇਹ ਪੁਸ਼ਟੀ ਕੀਤੀ ਹੈ ਕਿ ਇੰਜੈਕਸ਼ਨ ਦੀ ਮੁਫ਼ਤ ਉਪਲੱਬਧਤਾ ਨਾਲ ਹਾਰਟ ਪੇਸ਼ੈਂਟਸ ਨੂੰ ਤੁਰੰਤ ਇਲਾਜ ਮਿਲੇਗਾ, ਜਿਸ ਨਾਲ ਮੌਤਾਂ ਦੀ ਸੰਭਾਵਨਾ ਘਟੇਗੀ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਹੱਲਾ ਕਲੀਨਿਕਾਂ, ਫਰਿਸ਼ਤੇ ਸਕੀਮ ਅਤੇ ਕ੍ਰਿਟੀਕਲ ਕੇਅਰ ਸੈਂਟਰਾਂ ਵਰਗੀਆਂ ਯੋਜਨਾਵਾਂ ਰਾਹੀਂ ਲੋਕਾਂ ਨੂੰ ਨਿਜੀ ਹਸਪਤਾਲਾਂ ਦੇ ਮਹਿੰਗੇ ਇਲਾਜ ਤੋਂ ਬਚਾਉਣ ਲਈ ਕਈ ਉਪਰਾਲੇ ਕੀਤੇ ਹਨ।
ਸਥਾਨਕ ਲੋਕਾਂ ਨੇ ਇਸ ਨਵੇਂ ਫੈਸਲੇ ਦਾ ਖੁਲ੍ਹ ਕੇ ਸਵਾਗਤ ਕੀਤਾ ਹੈ ਅਤੇ ਕਿਹਾ ਕਿ ਇਹ ਸਰਕਾਰ ਵੱਲੋਂ ਲੋਕ ਭਲਾਈ ਲਈ ਲਿਆ ਗਿਆ ਇਕ ਬਹੁਤ ਹੀ ਲਾਭਕਾਰੀ ਅਤੇ ਸੰਵੇਦਨਸ਼ੀਲ ਫੈਸਲਾ ਹੈ।
