ਅਨਮੋਲ ਗਗਨ ਮਾਨ ਦੇ ਅਸਤੀਫ਼ੇ ‘ਤੇ ਬਲਤੇਜ ਪੰਨੂ ਦੀ ਪ੍ਰਤੀਕ੍ਰਿਆ: ਕਾਰਨ ਹਜੇ ਅਣਪੱਤਾ

36

Chandigarh 19 July 2025 AJ DI Awaaj

Punjab Desk : ਆਮ ਆਦਮੀ ਪਾਰਟੀ ਦੀ ਵਿਧਾਇਕਾ ਅਤੇ ਸਾਬਕਾ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਿਆਸਤ ਤੋਂ ਅਚਾਨਕ ਅਸਤੀਫਾ ਦੇਣ ਮਗਰੋਂ, ਪਾਰਟੀ ਆਗੂ ਬਲਤੇਜ ਪੰਨੂ ਨੇ ਇਸ ‘ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸਤੀਫੇ ਦੇ ਪਿੱਛੇ ਕੀ ਕਾਰਨ ਹੈ, ਇਹ ਹਜੇ ਸਾਹਮਣੇ ਨਹੀਂ ਆਇਆ, ਪਰ ਪਾਰਟੀ ਉਨ੍ਹਾਂ ਨਾਲ ਖੜੀ ਹੈ।

ਬਲਤੇਜ ਪੰਨੂ ਨੇ ਕਿਹਾ ਕਿ ਅਨਮੋਲ ਗਗਨ ਮਾਨ ਪਾਰਟੀ ਦੀ ਮਿਹਨਤੀ ਤੇ ਪੁਰਾਣੀ ਵਰਕਰ ਰਹੀ ਹੈ, ਅਤੇ ਅਸਤੀਫੇ ਬਾਰੇ ਹੋਰ ਜਾਣਕਾਰੀ ਜਲਦ ਸਾਹਮਣੇ ਆਏਗੀ।

ਇਸ ਤੋਂ ਪਹਿਲਾਂ ਅਨਮੋਲ ਗਗਨ ਮਾਨ ਨੇ ਆਪਣੇ ਐਕਸ (ਟਵਿੱਟਰ) ਅਕਾਊਂਟ ‘ਤੇ ਲਿਖਿਆ:
“ਦਿਲ ਭਾਰੀ ਹੈ, ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ। ਮੇਰਾ MLA ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫ਼ਾ ਸਵੀਕਾਰ ਕੀਤਾ ਜਾਵੇ। ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਨਾਲ ਹਨ।”

ਉਨ੍ਹਾਂ ਦੇ ਇਸ ਫੈਸਲੇ ਨੇ ਸਿਆਸੀ ਹਲਕੇ ਵਿੱਚ ਚਰਚਾ ਛੇੜ ਦਿੱਤੀ ਹੈ।