ਚੰਡੀਗੜ੍ਹ: 30 june 2025 AJ DI Awaaj
ਚੰਡੀਗੜ੍ਹ ਦੇ ਸੈਕਟਰ 47 ਤੇ 48 ਦੇ ਵਿਚਕਾਰਲੇ ਮੇਨ ਰੋਡ ‘ਤੇ ਭਾਰੀ ਬਰਸਾਤ ਤੋਂ ਬਾਅਦ ਸੜਕ ਧੱਸਣ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ। ਹਾਦਸੇ ਦੌਰਾਨ ਇੱਕ ਨੌਜਵਾਨ ਬਾਈਕ ਚਲਾਂਦਾ ਹੋਇਆ ਅਚਾਨਕ ਬਣੇ ਖੱਡੇ ‘ਚ ਡਿੱਗ ਗਿਆ। ਸੜਕ ਹੇਠਾਂ ਧੱਸ ਗਈ ਸੀ, ਜਿਸ ਕਾਰਨ ਉਸ ਨੂੰ ਖੱਡਾ ਨਜ਼ਰ ਨਹੀਂ ਆਇਆ।
ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਰੈਸਕਿਊ ਟੀਮ ਨੂੰ ਸੂਚਿਤ ਕੀਤਾ। ਟੀਮ ਨੇ ਕਈ ਘੰਟਿਆਂ ਦੀ ਕਵਾਇਦ ਤੋਂ ਬਾਅਦ ਸ਼ਖਸ ਨੂੰ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਭੇਜਿਆ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰੈਸਕਿਊ ਟੀਮ ਵਲੋਂ ਬਾਈਕ ਨੂੰ ਵੀ ਖੱਡੇ ਵਿਚੋਂ ਕੱਢ ਲਿਆ ਗਿਆ ਹੈ।
ਇਹ ਘਟਨਾ ਚੰਡੀਗੜ੍ਹ ਦੀਆਂ ਸੜਕਾਂ ਦੀ ਖ਼ਸਤਾਹਾਲ ਹਾਲਤ ਵੱਲ ਇਸ਼ਾਰਾ ਕਰਦੀ ਹੈ। ਸਿਟੀ ਬਿਊਟੀਫੁਲ ਦੇ ਨਾਂ ‘ਤੇ ਮਸ਼ਹੂਰ ਇਸ ਸ਼ਹਿਰ ਵਿੱਚ ਸੜਕਾਂ ਦੀ ਇਹ ਦੁਰਦਸ਼ਾ ਪ੍ਰਸ਼ਾਸਨ ਲਈ ਵੱਡਾ ਸਵਾਲ ਚਿੰਨ੍ਹ ਬਣੀ ਹੋਈ ਹੈ।
