ਨਹਿਰ ਟੁੱਟੀ, 50 ਫੁੱਟ ਪਾੜ ਨਾਲ ਸੈਂਕੜੇ ਏਕੜ ਫ਼ਸਲ ਤਬਾਹ, ਕਿਸਾਨਾਂ ‘ਚ ਰੋਸ

28

 

ਸੁਨਾਮ/ਲਹਿਰਾਗਾਗਾ: 19 June 2025 Aj Di Awaaj

Punjab Desk : ਪਿੰਡ ਖਡਿਆਲ ਕੋਲੋਂ ਗੁਜ਼ਰਦੀ ਨਕ਼ਲ ਨਹਿਰ ਵਿਚ 50 ਫੁੱਟ ਚੌੜਾ ਵੱਡਾ ਪਾੜ ਪੈ ਗਿਆ, ਜਿਸ ਕਰਕੇ ਪਾਣੀ ਖੇਤਾਂ ਵਿੱਚ ਵੱਗ ਗਿਆ। ਇਸ ਭਾਰੀ ਪਾੜ ਕਾਰਨ ਲਗਭਗ 1000 ਏਕੜ ਫ਼ਸਲ ਪਾਣੀ ‘ਚ ਡੁੱਬ ਕੇ ਤਬਾਹ ਹੋ ਚੁੱਕੀ ਹੈ, ਜਿਸ ਵਿੱਚ ਝੋਨੇ ਅਤੇ ਮੱਕੀ ਦੀਆਂ ਫ਼ਸਲਾਂ ਸ਼ਾਮਿਲ ਹਨ।

ਪਿੰਡ ਵਾਸੀਆਂ ਅਤੇ ਕਿਸਾਨਾਂ ਦਾ ਦੱਸਣਾ ਹੈ ਕਿ ਇਸੇ ਥਾਂ ਤੋਂ ਪਿਛਲੇ ਸਾਲ ਵੀ ਨਹਿਰ ਟੁੱਟੀ ਸੀ। ਇਸ ਵਾਰੀ ਪਿਛਲੀ ਟੁੱਟਣ ਵਾਲੀ ਜਗ੍ਹਾ ਤੋਂ ਸਿਰਫ 50 ਫੁੱਟ ਦੂਰੀ ‘ਤੇ ਪਾੜ ਪਿਆ ਹੈ।

ਪਾੜ ਨੂੰ ਭਰਨ ਲਈ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਕੰਮ ਜਾਰੀ ਹੈ, ਪਰ ਲੋਕਾਂ ਨੇ ਪ੍ਰਸ਼ਾਸਨ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਪਿੰਡੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਵੀਡੀਓਆਂ ਅਤੇ ਫੋਟੋਆਂ ਰਾਹੀਂ ਅਧਿਕਾਰੀਆਂ ਨੂੰ ਖ਼ਤਰੇ ਬਾਰੇ ਅਗਾਹ ਕਰ ਦਿੱਤਾ ਸੀ, ਪਰ ਫੇਰ ਵੀ ਕੋਈ ਕਾਰਵਾਈ ਨਹੀਂ ਹੋਈ।

ਕਿਸਾਨਾਂ ਦਾ ਕਹਿਣਾ ਹੈ ਕਿ ਇਹ ਲਾਪਰਵਾਹੀ ਉਨ੍ਹਾਂ ਲਈ ਹਜ਼ਾਰਾਂ ਰੁਪਏ ਦੀ ਲਾਗਤ ਵਾਲੀ ਫ਼ਸਲ ਦੇ ਨੁਕਸਾਨ ਦਾ ਕਾਰਨ ਬਣੀ ਹੈ।