ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ
ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਵਿੱਚ ਲੋਂਗੋਵਾਲ ਦੇ ਵਿਕਾਸ ਲਈ ਸਿਰ ਤੋੜ ਯਤਨ ਕਰਨ ਦੀ ਵਚਨਬੱਧਤਾ ਦੁਹਰਾਈ
ਲੋਂਗੋਵਾਲ, 16 ਜੂਨ 2025 , Aj Di Awaaj
punjab Desk :ਨਗਰ ਕੌਂਸਲ ਲੋਂਗੋਵਾਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਅੱਜ ਸਰਬਸੰਮਤੀ ਨਾਲ ਦਫ਼ਤਰ ਵਿਖੇ ਹੋਈ, ਇਸ ਚੋਣ ਵਿੱਚ ਵਾਰਡ ਨੰਬਰ 5 ਤੋਂ ਜਸਪ੍ਰੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਾਰਡ ਨੰਬਰ 9 ਤੋਂ ਸੁਸ਼ਮਾ ਰਾਣੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ।
ਇਸ ਚੋਣ ਮੌਕੇ ਸ੍ਰ ਚਰਨਜੋਤ ਸਿੰਘ ਵਾਲੀਆ, ਐਸ ਡੀ ਐਮ ਸੰਗਰੂਰ, ਕਾਰਜ ਸਾਧਕ ਅਫਸਰ ਸ਼੍ਰੀ ਬਾਲ ਕ੍ਰਿਸ਼ਨ, ਡੀ ਐਸ ਪੀ ਸ੍ਰ ਦਲਜੀਤ ਸਿੰਘ ਵਿਰਕ, ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਪਰਮਿੰਦਰ ਕੌਰ, ਬਲਵਿੰਦਰ ਸਿੰਘ, ਰਿਤੂ ਰਾਣੀ, ਰਣਜੀਤ ਸਿੰਘ, ਰੀਨਾ ਰਾਣੀ, ਗੁਰਮੀਤ ਸਿੰਘ ਫ਼ੌਜੀ, ਮੇਲਾ ਸਿੰਘ, ਸੁਕਰ ਪਾਲ, ਨਸੀਬ ਕੌਰ, ਬਲਵਿੰਦਰ ਸਿੰਘ ਕਾਲਾ, ਗੁਰਮੀਤ ਸਿੰਘ ਲਾਲੀ, ਬਲਜਿੰਦਰ ਕੌਰ, ਜਗਜੀਤ ਸਿੰਘ ਕਾਲਾ (ਸਾਰੇ ਕੌਂਸਲਰ) ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ।
ਇਸ ਤੋਂ ਇਲਾਵਾ ਸੰਜੀਵ ਕੁਮਾਰ ਪੀ ਏ ਸ਼੍ਰੀ ਅਮਨ ਅਰੋੜਾ, ਸਰਪੰਚ ਬਲਵਿੰਦਰ ਸਿੰਘ, ਰਾਜ ਸਿੰਘ, ਸੁਖਪਾਲ ਸਿੰਘ, ਵਿਕੀ ਵਸ਼ਿਸ਼ਟ ਬਲਾਕ ਪ੍ਰਧਾਨ, ਭੀਮ ਬਾਵਾ ਸਰਪੰਚ, ਜਗਰਾਜ ਸਿੰਘ ਸਰਪੰਚ, ਵਿਕੀ, ਬਲਵੰਤ ਸਿੰਘ ਐੱਸ ਐੱਚ ਓ ਲੋਂਗੋਵਾਲ, ਵਿਜੈ ਕੁਮਾਰ ਅਤੇ ਸੁਭਾਸ਼ ਸ਼ਰਮਾ ਵੀ ਹਾਜ਼ਰ ਸਨ।
ਇਸ ਮੌਕੇ ਚੁਣੇ ਗਏ ਅਹੁਦੇਦਾਰਾਂ ਨੇ ਵਚਨਬੱਧਤਾ ਦੁਹਰਾਈ ਕਿ ਉਹ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਦੀ ਅਗਵਾਈ ਵਿੱਚ ਲੋਂਗੋਵਾਲ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਵਿਕਾਸ ਲਈ ਸਿਰ ਤੋੜ ਯਤਨ ਕਰਨਗੇ।














