ਚੰਡੀਗੜ੍ਹ 07 June 2025 AJ DI Awaaj
ਚੰਡੀਗੜ੍ਹ Desk: ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ 85 ਇੰਸਪੈਕਟਰਾਂ ਨੂੰ ਡਿਪਟੀ ਸੁਪਰਡੈਂਟ ਆਫ਼ ਪੁਲਿਸ (DSP) ਦੇ ਅਹੁਦੇ ਉੱਤੇ ਤਰੱਕੀ ਦਿੱਤੀ ਗਈ ਹੈ। ਇਹ ਫੈਸਲਾ 23 ਮਈ 2025 ਨੂੰ ਹੋਈ ਡਿਪਾਰਟਮੈਂਟਲ ਪ੍ਰਮੋਸ਼ਨ ਕਮੇਟੀ (DPC) ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਲਿਆ ਗਿਆ।
ਇਹ ਤਰੱਕੀਆਂ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਜਾਰੀ ਆਦੇਸ਼ਾਂ ਰਾਹੀਂ ਕੀਤੀਆਂ ਗਈਆਂ ਹਨ। ਤਰੱਕੀ ਪਾਏ ਅਧਿਕਾਰੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਜਿਵੇਂ ਕਿ ਫਿਰੋਜ਼ਪੁਰ, ਐਸ.ਏ.ਐਸ. ਨਗਰ (ਮੁਹਾਲੀ), ਜਲੰਧਰ, ਅੰਮ੍ਰਿਤਸਰ, ਸੰਗਰੂਰ, ਬਠਿੰਡਾ, ਗੁਰਦਾਸਪੁਰ, ਮਾਨਸਾ, ਫਰੀਦਕੋਟ, ਤਰਨਤਾਰਨ, ਪਟਿਆਲਾ ਅਤੇ ਲੁਧਿਆਣਾ ਵਿੱਚ ਤਾਇਨਾਤ ਸਨ।
ਨਵੀਂ ਤਾਇਨਾਤੀ ਦੇ ਹੁਕਮਾਂ ਅਨੁਸਾਰ, ਇਹ ਸਾਰੇ ਅਧਿਕਾਰੀ ਹੁਣ DSP ਦੇ ਤੌਰ ‘ਤੇ ਆਪਣੀ ਸੇਵਾ ਨਿਭਾਉਣਗੇ। ਇਸ ਤਰੱਕੀ ਨਾਲ ਨਾਂ ਸਿਰਫ਼ ਉਨ੍ਹਾਂ ਦੇ ਅਹੁਦੇ ‘ਚ ਵਾਧਾ ਹੋਇਆ ਹੈ, ਸਗੋਂ ਵਧੇਰੇ ਜ਼ਿੰਮੇਵਾਰੀਆਂ ਵੀ ਉਨ੍ਹਾਂ ਦੇ ਸਿਰ ਆ ਗਈਆਂ ਹਨ।
ਪੂਰੀ ਲਿਸਟ ਜਲਦੀ ਜਾਰੀ ਕੀਤੀ ਜਾਵੇਗੀ, ਜਿਸ ਰਾਹੀਂ ਲੋਕ ਜਾਣ ਸਕਣਗੇ ਕਿ ਉਨ੍ਹਾਂ ਦੇ ਇਲਾਕੇ ਤੋਂ ਕੌਣ DSP ਬਣਿਆ।
