“ਵਨ ਨੇਸ਼ਨ, ਵਨ ਹਸਬੈਂਡ” ਬਿਆਨ ‘ਤੇ ਭਗਵੰਤ ਮਾਨ ਘਿਰੇ, ਭਾਜਪਾ ਨੇ ਮੰਗਿਆ ਅਸਤੀਫ਼ਾ

13

 

Chandigarh 04 June 2025 AJ DI Awaaj

Punjab Desk : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਓਪਰੇਸ਼ਨ ਸਿੰਦੂਰ” ਸਬੰਧੀ ਦਿੱਤੇ ਬਿਆਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉਨ੍ਹਾਂ ‘ਤੇ ਸਿਆਸੀ ਹਮਲਾ ਬੋਲ ਦਿੱਤਾ ਹੈ। ਮਾਮਲਾ ਉਸ ਵੇਲੇ ਮਾਮਲਾ ਗੰਭੀਰ ਹੋ ਗਿਆ ਜਦੋਂ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਕੀ ਤੁਸੀਂ ਮੋਦੀ ਦੇ ਨਾਮ ਦਾ ਸਿੰਦੂਰ ਲਾਵੋਗੇ? ਇਹ ‘ਇੱਕ ਰਾਸ਼ਟਰ, ਇੱਕ ਪਤੀ’ ਯੋਜਨਾ ਹੈ?“।

ਭਾਜਪਾ ਦੀ ਕੱਟੜ ਨਿੰਦਾ

ਭਾਜਪਾ ਦੇ ਪੰਜਾਬ ਪ੍ਰਵਕਤਾ ਪ੍ਰੀਤਪਾਲ ਸਿੰਘ ਬਲਿਆਵਾਲ ਨੇ ਮਾਨ ਦੇ ਬਿਆਨ ਨੂੰ “ਨਿੰਦਨਯੋਗ” ਦੱਸਦੇ ਹੋਏ ਤੁਰੰਤ ਮੁਆਫੀ ਅਤੇ ਅਹੁਦੇ ਤੋਂ ਅਸਤੀਫ਼ੇ ਦੀ ਮੰਗ ਕੀਤੀ। ਭਾਜਪਾ ਅਗਵਾਈ ਵਾਲੇ ਨੇਤਾ ਮਾਨ ਦੀ ਟਿੱਪਣੀ ਨੂੰ “ਗੈਰ-ਜਿੰਮੇਵਾਰਾਨਾ ਅਤੇ ਰਾਸ਼ਟਰ ਵਿਰੋਧੀ” ਕਰਾਰ ਦੇ ਰਹੇ ਹਨ।

ਭਾਜਪਾ ਨੇ ਦਾਅਵਾ ਕੀਤਾ ਕਿ “ਓਪਰੇਸ਼ਨ ਸਿੰਦੂਰ” ਇੱਕ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਸੁਰੱਖਿਆ ਮੁਹਿੰਮ ਸੀ, ਜਿਸ ‘ਤੇ ਮਾਨ ਦੀ ਟਿੱਪਣੀ ਸੁਰੱਖਿਆ ਬਲਾਂ ਅਤੇ ਦੇਸ਼ ਦੀ ਅਖੰਡਤਾ ਲਈ ਅਪਮਾਨਜਨਕ ਹੈ।

AAP ਸਰਕਾਰ ‘ਤੇ ਵੀ ਨਿਸ਼ਾਨਾ

ਭਾਜਪਾ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ‘ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਸਰਕਾਰ ਲਗਾਤਾਰ ਵਿਵਾ*ਦਿਤ ਬਿਆਨਾਂ ਅਤੇ ਨੀਤੀਆਂ ਰਾਹੀਂ ਰਾਜ ਦੀ ਸਾਖ ਨੂੰ ਨੁਕਸਾਨ ਪਹੁੰਚਾ ਰਹੀ ਹੈ।

ਕੇਂਦਰ ਸਰਕਾਰ ਦੇ ਦਖਲ ਦੀ ਮੰਗ

ਭਾਜਪਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਭਗਵੰਤ ਮਾਨ ਦੇ ਬਿਆਨ ਦੀ ਜਾਂਚ ਕਰਵਾਈ ਜਾਵੇ ਅਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਾਰਟੀ ਨੇ ਚੇਤਾ*ਵਨੀ ਦਿੱਤੀ ਕਿ ਅਜੇਹੇ ਬਿਆਨ ਦੇਸ਼ ਦੀ ਏਕਤਾ ਅਤੇ ਸੁਖ-ਚੈਨ ਲਈ ਖ਼ਤਰਾ ਬਣ ਸਕਦੇ ਹਨ।