Punjab 28/05/2025 Aj DI Awaaj
ਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ ਕੀਤਾ ਗਿਆ ਹੈ, ਜਿਸ ਅਧੀਨ 4 ਆਈਏਐਸ (IAS), 2 ਆਈਐਫਐਸ (IFS) ਅਤੇ 9 ਪੀਸੀਐਸ (PCS) ਅਧਿਕਾਰੀਆਂ ਦੇ ਤਬਾਦਲੇ ਹੋਏ ਹਨ। ਇਸ ਸਬੰਧੀ ਆਦੇਸ਼ ਮੁੱਖ ਸਕੱਤਰ ਕੇਏਪੀ ਸਿਨਹਾ ਵੱਲੋਂ ਜਾਰੀ ਕੀਤੇ ਗਏ।
IAS ਅਧਿਕਾਰੀ ਜੋ ਤਬਦੀਲ ਹੋਏ:
- ਭਾਵਨਾ ਗਰਗ – ਪ੍ਰਮੁੱਖ ਸਕੱਤਰ, ਜੇਲ੍ਹ ਵਿਭਾਗ
- ਸੇਨੂ ਦੁੱਗਲ – ਪ੍ਰਬੰਧ ਨਿਰਦੇਸ਼ਕ, ਪੰਜਾਬ ਵਿੱਤ ਨਿਗਮ
- ਰਵਿੰਦਰ ਸਿੰਘ – ਵਧੀਕ ਸਕੱਤਰ, ਕਿਰਤ ਵਿਭਾਗ
- ਰਵਜੋਤ ਕੌਰ – ਵਧੀਕ ਸਕੱਤਰ, ਪ੍ਰਸੋਨਲ ਵਿਭਾਗ
IFS ਅਧਿਕਾਰੀ:
- ਐਸਪੀ ਆਨੰਦ ਕੁਮਾਰ – ਵਿਸ਼ੇਸ਼ ਸਕੱਤਰ, ਖੇਡ, ਜੰਗਲਾਤ ਤੇ ਵਨ ਜੀਵ ਵਿਭਾਗ
- ਸੰਜੀਵ ਕੁਮਾਰ ਤਿਵਾੜੀ – ਵਿਸ਼ੇਸ਼ ਸਕੱਤਰ, ਸੈਰ-ਸਪਾਟਾ ਵਿਭਾਗ
PCS ਅਧਿਕਾਰੀ:
- ਜਗਜੀਤ ਸਿੰਘ – ਵਧੀਕ ਡਾਇਰੈਕਟਰ, ਉਦਯੋਗ ਤੇ ਵਣਜ
- ਅਮਰਿੰਦਰ ਕੌਰ – ADC (ਜਨਰਲ), ਜਲੰਧਰ
- ਅਮਰਬੀਰ ਕੌਰ ਭੁੱਲਰ – ADC (ਜਨਰਲ), ਹੁਸ਼ਿਆਰਪੁਰ
- ਅਨਮੋਲ ਸਿੰਘ ਧਾਲੀਵਾਲ – ADC (ਅਰਬਨ ਡਿਵੈਲਪਮੈਂਟ), ਮੋਹਾਲੀ
- ਸ਼ਿਖਾ ਭਗਤ – ADC, ਖੰਨਾ
- ਰਾਜਪਾਲ ਸਿੰਘ – ਸੰਯੁਕਤ ਸਕੱਤਰ, ਆਜ਼ਾਦੀ ਘੁਲਾਟੀਆਂ
- ਦੀਪੰਕਰ ਗਰਗ – ਜਨਰਲ ਪ੍ਰਸ਼ਾਸਨ ਅਤੇ ਤਾਲਮੇਲ
- ਕਿਰਨ ਸ਼ਰਮਾ – ਸਕੱਤਰ, ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ
- ਸੁਖਪਿੰਦਰ ਕੌਰ – ਡਿਪਟੀ ਸਕੱਤਰ, ਵਿਜੀਲੈਂਸ
ਵਾਧੂ ਚਾਰਜ ਦਿੱਤੇ ਗਏ ਅਧਿਕਾਰੀ:
- ਮੁਹੰਮਦ ਤਇਅਬ (IAS) – ਪ੍ਰਬੰਧ ਨਿਰਦੇਸ਼ਕ, ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ
- ਮੋਨੀਸ਼ ਕੁਮਾਰ (IAS) – ਵਿਸ਼ੇਸ਼ ਸਕੱਤਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ
- ਮਨੀਸ਼ ਕੁਮਾਰ (IAS) – ਵਿਸ਼ੇਸ਼ ਸਕੱਤਰ, ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ
- ਸੰਜੀਵ ਸ਼ਰਮਾ (PCS) – ਸੰਯੁਕਤ ਸਕੱਤਰ, ਉੱਚ ਸਿੱਖਿਆ ਤੇ ਭਾਸ਼ਾਵਾਂ
- ਗੁਰਿੰਦਰ ਸਿੰਘ ਸੋਢੀ (PCS) – ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ
ਹੋਰ ਤਬਾਦਲੇ:
- ਰਾਜਦੀਪ ਕੌਰ (PCS) – ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਸਟਾਫ ਅਫਸਰ ਦੇ ਚਾਰਜ ਤੋਂ ਮੁਕਤ
- ਮਨਜੀਤ ਸਿੰਘ ਚੀਮਾ (PCS) – ਸਕੱਤਰ, ਖੇਤਰੀ ਟਰਾਂਸਪੋਰਟ ਅਫਸਰ, ਪਟਿਆਲਾ
- ਨਮਨ ਮਾਰਕਨ (PCS) – ਖੇਤਰੀ ਟਰਾਂਸਪੋਰਟ ਅਫਸਰ, ਸੰਗਰੂਰ














