ਪੀ.ਏ.ਯੂ. ਮਾਹਿਰਾਂ ਵੱਲੋਂ ਮਾਨਸਾ ਦੇ ਸਬਜ਼ੀ ਕਾਸ਼ਤਕਾਰਾਂ ਦੇ ਖੇਤਾਂ ਦਾ ਦੌਰਾ

72

ਮਾਨਸਾ, 13 ਮਈ 2025 Aj DI Awaaj

ਪੰਜਾਬ ਖੇਤੀਬਾੜੀ ਯੂਨਿਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਪੰਜਾਬ ਵਿੱਚ ਬਾਗਬਾਨੀ ਫਸਲਾਂ ਦੀ ਮਾਰਕੀਟਿੰਗ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੀ ਜਾ ਰਹੀ ਖੋਜ ਤਹਿਤ ਜ਼ਿਲ੍ਹਾ ਮਾਨਸਾ ਦੇ ਸ਼ਬਜੀ ਕਾਸ਼ਤਕਾਰਾਂ ਦੇ ਖੇਤਾਂ ਦਾ ਦੌਰਾ ਕੀਤਾ ਗਿਆ।

ਇਸ ਦੌਰਾਨ ਡਾ. ਹਰਸਿਮਰਨਜੀਤ ਕੌਰ ਮਾਵੀ ਖੇਤੀ ਵਿਗਿਆਨੀ (ਇਕਨੋਮਿਕਸ ਐਂਡ ਸਸੋਲੋਜੀ ਪੀ.ਏ.ਯੂ ਲੁਧਿਆਣਾ), ਡਾ. ਗੁਰਲੀਨ ਕੌਰ, ਡਾ. ਸੁਖਦੀਪ ਸਿੰਘ, ਡਾ. ਅਨੁਰਾਜ ਚੌਧਰੀ ਰਿਸਰਚ ਫੈਲੋ ਡਿਪਾਰਟਮੈਂਟ ਇਕਨਾਮਿਕਸ ਐਂਡ ਸਸੋਲੋਜੀ ਪੰਜਾਬ ਖੇਤੀਬਾੜੀ ਯੂਨਿਵਰਸਿਟੀ ਲੁਧਿਆਣਾ ਦੁਆਰਾ ਪਿੰਡ ਭੈਣੀ ਬਾਘਾ ਦੇ ਵੱਖ-ਵੱਖ ਕਿਸਾਨਾਂ ਪਾਸੋਂ ਸ਼ਿਮਲਾ ਮਿਰਚ ਦੀ ਕਾਤ ਲਈ ਮੀਨ ਦੀ ਤਿਆਰੀ, ਬੀਜ, ਖਾਦਾਂ, ਲੇਬਰ, ਤੁੜਾਈ, ਮਾਰਕੀਟਿੰਗ ਆਦਿ ਤੇ ਹੋਣ ਵਾਲੇ ਖਰਚਿਆਂ ਬਾਰੇ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ।

ਉਨ੍ਹਾਂ ਵੱਲੋਂ ਕਿਸਾਨਾਂ ਪਾਸੋਂ ਸ਼ਿਮਲਾ ਮਿਰਚ ਦੀ ਕਾਤ ਸਬੰਧੀ ਆਂ ਰਹੀਆਂ ਮੁਸ਼ਕਿਲਾਂ ਜਿਵੇਂ ਕਿ ਕੀੜੇ ਮਕੌੜਿਆਂ ਦਾ ਹਮਲਾ, ਬਿਮਾਰੀਆਂ ਆਦਿ ਬਾਰੇ ਵੀ ਜਾਣਕਾਰੀ ਹਾਲ ਕੀਤੀ ਗਈ। ਉਨ੍ਹਾਂ ਵੱਲੋਂ ਸ਼ਿਮਲਾ ਮਿਰਚ ਦੀ ਸੈਲਫ ਮਾਰਕਿਟਿੰਗ ਜਾਂ ਠੇਕੇਦਾਰਾਂ ਰਾਹੀਂ ਵੇਚੀ ਜਾਂਦੀ ਹੈ, ਫਸਲ ਕਿੱਥੇ ਕਿੱਥੇ ਵੇਚੀ ਜਾਂਦੀ ਹੈ ਆਦਿ ਬਾਰੇ ਚਰਚਾ ਕੀਤੀ ਗਈ।  ਕਿਸਾਨਾਂ ਨੂੰ ਮੰਡੀਕਰਨ ਸਬੰਧੀ ਪੇਸ਼ ਆ ਰਹੀਆਂ ਸਮੱਸ਼ਿਆਵਾਂ ਜਿਵੇਂ ਕਿ ਸਬਜ਼ੀਆਂ ਦੀ ਗਰੇਡਿੰਗ, ਸਬਜ਼ੀਆਂ ਨੂੰ ਸਟੋਰ ਕਰਨ ਲਈ ਕੋਲਡ ਸਟੋਰਾਂ ਦੀ ਉਪਲੱਬਧਤਾ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਸਬੰਧੀ ਵਿਚਾਰ ਵਟਾਦਰਾਂ ਕੀਤਾ ਗਿਆ ਤਾਂ ਜੋ ਇਸ ਸਬੰਧੀ ਖੋਜ ਕਰਕੇ ਭਵਿੱਖ ਵਿਚ ਇੰਨ੍ਹਾਂ ਸਮੱਸਿਆਵਾਂ ਨੂੰ ਦੂਰ ਕੀਤਾ ਜਾਵੇ।

ਟੀਮ ਵੱਲੋਂ ਬਾਗਬਾਨੀ ਵਿਭਾਗ ਵਿਚ ਵੱਖ-ਵੱਖ ਮੱਦਾਂ ਉੱਪਰ ਚੱਲ ਰਹੀਆਂ ਸਕੀਮਾਂ ਬਾਰੇ ਸ੍ਰੀ ਪਰਮੇਸ਼ਰ ਕੁਮਾਰ ਬਾਗਬਾਨੀ ਵਿਕਾਸ ਅਸਰ ਪਾਸੋਂ ਜਾਣਕਾਰੀ ਪ੍ਰਾਪਤ ਕੀਤੀ ਗਈ ਤਾਂ ਜੋ ਕਿਸਾਨਾਂ ਨੂੰ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਸਕੇ। 

ਇਸ ਮੌਕੇ ਸ਼ਬਜੀ ਕਾਸਤਕਾਰ ਜਗਸੀਰ ਸਿੰਘ, ਜਸਵਿੰਦਰ ਸਿੰਘ, ਸੰਦੀਪ ਸਿੰਘ, ਗੁਰਮੀਤ ਸਿੰਘ ਆਦਿ ਹਾਜਰ ਸਨ।