ਨੰਗਲ 13 ਮਈ 2025 Aj DI Awaaj
ਸ.ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਟ੍ਰਾਂਸਪੋਰਟ ਅਤੇ ਜੇਲਾਂ ਨੇ ਕਿਹਾ ਹੈ ਕਿ ਪੰਜਾਬ ਕੋਲ ਹੋਰ ਸੂਬਿਆਂ ਨੂੰ ਦੇਣ ਲਈ ਵਾਧੂ ਪਾਣੀ ਨਹੀ ਹੈ, ਜਿੰਨਾ ਪਾਣੀ ਹਰਿਆਣਾ ਸੂਬੇ ਨੂੰ ਨਿਰਧਾਰਤ ਕੀਤਾ ਗਿਆ ਹੈ, ਹਰਿਆਣਾ ਵੱਲੋਂ ਉਸ ਤੋ ਵੱਧ ਪਾਣੀ ਵਰਤਿਆਂ ਜਾ ਚੁੱਕਾ ਹੈ। ਸਾਡੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਮਾਨਵਤਾ ਦੇ ਅਧਾਰ ਤੇ ਹਰਿਆਣਾ ਦੇ ਲੋਕਾਂ ਦੀ ਜਰੂਰਤ ਅਨੁਸਾਰ ਵਾਧੂ ਪਾਣੀ ਦੇ ਰਹੇ ਹਨ, ਪ੍ਰੰਤੂ ਭਾਜਪਾ ਸਾਸ਼ਕ ਕੇਂਦਰ ਅਤੇ ਰਾਜ ਸਰਕਾਰਾਂ ਪੰਜਾਬ ਦੇ ਹੱਕਾਂ ਤੇ ਹਿੱਤਾਂ ਤੇ ਡਾਕਾ ਮਾਰਨ ਤੋਂ ਗੁਰੇਜ਼ ਨਹੀ ਕਰ ਰਹੀਆਂ, ਜਿਸ ਨੂੰ ਪੰਜਾਬੀ ਬਰਦਾਸ਼ਤ ਨਹੀ ਕਰਨਗੇ।
ਅੱਜ ਨੰਗਲ ਡੈਮ ਵਿਖੇ ਪਾਣੀ ਤੇ ਪਹਿਰੇਦਾਰੀ ਦੇ ਦਿਨ ਰਾਤ ਚੱਲ ਰਹੇ ਪ੍ਰੋਗਰਾਮ ਵਿੱਚ ਸਮੂਲੀਅਤ ਕਰਨ ਪਹੁੰਚੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅਸੀ ਆਪਣੀਆਂ ਜ਼ਮੀਨਾ ਵਿਚੋ ਡੈਮ, ਦਰਿਆਂ, ਨਹਿਰਾਂ ਕੱਢ ਕੇ ਦੇਸ਼ ਦੇ ਹੋਰ ਸੂਬਿਆਂ ਨੂੰ ਮੁਫਤ ਪਾਣੀ ਦਿੱਤਾ ਆਪਣੇ ਸੂਬੇ ਵਿੱਚ ਉਹ ਫਸਲਾਂ ਦੀ ਪੈਦਾਵਾਰ ਕੀਤੀ ਜਿਨ੍ਹਾਂ ਦੀ ਸਾਡੇ ਸੂਬੇ ਵਿਚ ਖਪਤ ਨਹੀ ਹੈ ਪ੍ਰੰਤੂ ਦੇਸ਼ ਦੇ ਅੰਨ ਭੰਡਾਰ ਵਿਚ ਹਿੱਸਾ ਪਾਉਣ ਲਈ ਆਪਣਾ ਜ਼ਮੀਨ ਹੇਠਲਾ ਪਾਣੀ ਕੱਢ ਕੇ ਜ਼ਮੀਨਾ ਨੂੰ ਖਰਾਬ ਕੀਤਾ ਹੈ ਪ੍ਰੰਤੂ ਅੱਜ ਪੰਜਾਬ ਦੇ ਆਪਣੇ ਹਿੱਸੇ ਦੇ ਪਾਣੀ ਤੇ ਡਾਕਾ ਮਾਰਨ ਦੀ ਤਿਆਰੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਪੂਰੀ ਤਰਾਂ ਚੋਂਕਸ ਹਨ, ਉਹ ਖੁੱਦ ਕਈ ਵਾਰ ਨੰਗਲ ਡੈਮ ਦਾ ਦੌਰਾ ਕਰ ਚੁੱਕੇ ਹਨ, ਸਾਰੇ ਵਜ਼ੀਰ, ਵਿਧਾਇਕ, ਜਿਲ੍ਹਾ ਪ੍ਰਧਾਨ, ਚੇਅਰਮੈਨ, ਬਲਾਕ ਪ੍ਰਧਾਨ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਦਿਨ ਰਾਤ ਡੈਮਾਂ ਤੇ ਪਹਿਰੇਦਾਰੀ ਕਰ ਰਹ ਹਨ। ਜਦੋਂ ਕਿ ਬੀਬੀਐਮਬੀ ਦੇ ਅਧਿਕਾਰੀ ਲਗਾਤਾਰ ਸਾਡੇ ਸੂਬੇ ਦੇ ਹੱਕਾਂ ਤੇ ਹਿੱਤਾਂ ਦੀ ਚੋਰੀ ਕਰਨ ਦਾ ਉਪਰਾਲਾ ਕਰ ਰਹੇ ਹਨ। ਜਦੋਂ ਕਿ ਬੀਬੀਐਮਬੀ ਵਿਚ 60 ਪ੍ਰਤੀਸ਼ਤ ਹਿੱਸੇਦਾਰੀ ਪੰਜਾਬ ਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਈ ਘਨੱਈਆਂ ਜੀ ਦੇ ਵਾਰਸ ਹਨ ਅਸੀ ਰਾਜਸਥਾਨ ਵਿਚ ਤੈਨਾਤ ਫੌਜ ਲਈ ਲੋੜੀਦਾ ਪਾਣੀ ਫੋਰੀ ਜਾਰੀ ਕਰ ਦਿੱਤਾ ਹੈ। ਹਰਿਆਣਾ ਨੂੰ ਵੀ 4 ਹਜਾਰ ਕਿਊਸਿਕ ਪਾਣੀ ਵਾਧੂ ਦੇ ਰਹੇ ਹਾਂ, ਪ੍ਰੰਤੂ ਜਬਰਦਸਤੀ ਪਾਣੀ ਖੋਹਣ ਦੀ ਸਾਜ਼ਿਸ ਨੂੰ ਕਾਮਯਾਬ ਨਹੀ ਹੋਣ ਦੇਵਾਂਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਸੂਬੇ ਦੇ ਕਿਸਾਨ ਫਸਲੀ ਵਿਭਿੰਨਤਾ ਅਪਨਾ ਰਹੇ ਹਨ, ਰਵਾਇਤੀ ਫਸਲਾਂ ਛੱਡ ਕੇ ਬਾਗਬਾਨੀ ਤੇ ਸਬਜੀਆਂ ਦੀ ਕਾਸ਼ਤ ਵੱਲ ਰੁਝਾਨ ਵੱਧ ਰਿਹਾ ਹੈ। ਨਹਿਰੀ ਪਾਣੀ ਨਾਲ ਅਜਿਹੇ ਉਤਪਾਦਾ ਦੀ ਪੈਦਾਵਾਰ ਵਿਚ ਵਾਧਾ ਹੋ ਰਿਹਾ ਹੈ, ਜਿਸ ਨਾਲ ਪੰਜਾਬ ਦੀ ਕਿਰਸਾਨੀ ਦੀ ਆਰਥਿਕਤਾ ਮਜਬੂਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਾਣੀਆਂ ਤੇ ਪਹਿਰੇਦਾਰੀ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਨੇ ਵਲੰਟੀਅਰਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸੇ ਤਰਾਂ ਡੱਟ ਕੇ ਪੰਜਾਬ ਦੇ ਹਿੱਤਾਂ ਤੇ ਹੱਕਾਂ ਦੀ ਰਾਖੀ ਕਰਦੇ ਰਹੋਗੇ ਤਾਂ ਪੰਜਾਬ ਦੀ ਆਰਥਿਕਤਾ ਮੁੜ ਲੀਹ ਤੇ ਆਉਣ ਨੂੰ ਹੋਰ ਸਮਾਂ ਨਹੀ ਲੱਗੇਗਾ।
ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਵਿਧਾਇਕ ਇੰਦਰਬੀਰ ਸਿੰਘ ਨਿੱਝਰ, ਵਿਧਾਇਕ ਗੁਰਦੀਪ ਸਿੰਘ ਰੰਧਾਵਾ,ਵਿਧਾਇਕ ਅਜੇ ਗੁਪਤਾ, ਵਿਧਾਇਕ ਜਸਵਿੰਦਰ ਸਿੰਘ, ਵਿਧਾਇਕ ਜਗਰੂਪ ਸਿੰਘ, ਵਿਧਾਇਕ ਜਸਵਿੰਦਰ ਸਿੰਘ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਕਰਨ ਸੈਣੀ, ਸੁਮਿਤ ਤਲਵਾੜਾ, ਕਾਲਾ ਸ਼ੋਕਰ, ਸੁਧੀਰ ਦੜੋਲੀ, ਹਰਦੀਪ ਬੈਂਸ, ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ, ਹਰਦੀਪ ਸਿੰਘ, ਰਛਪਾਲ ਸਿੰਘ, ਗੁਰਮੁੱਖ ਸਿੰਘ, ਹਰਦੇਵ ਸਿੰਘ, ਜਗਰੂਪ ਸਿੰਘ (ਸਾਰੇ ਬਲਾਕ ਪ੍ਰਧਾਨ), ਦਲਜੀਤ ਸਿੰਘ, ਬਲਵੀਰ ਸਿੰਘ, ਕਿਰਨਦੀਪ ਸਿੰਘ, ਪ੍ਰਿੰਸ, ਸੀਮਾ ਸੋਢੀ, ਨਿਰਮਲ ਕੌਰ, ਮਨਪ੍ਰੀਤ ਸਿੰਘ, ਦਿਲਬਾਗ ਸਿੰਘ, ਅਮ੍ਰਿਤਪਾਲ ਸਿੰਘ, ਪ੍ਰਭਜੀਤ ਸਿੰਘ, ਸ਼ਰਨਦੀਪ ਸਿੰਘ, ਗੁਰਪ੍ਰੀਤ ਸਿੰਘ, ਸਵਿੰਦਰ ਸਿੰਘ, ਯੁਗਰਾਜ ਸਿੰਘ, ਲਵਹਰਮਨ, ਸਰਬਜੀਤ ਸਿੰਘ, ਸੋਨੂੰ ਆਦਿ ਹਾਜ਼ਰ ਸਨ।
