CBSE ਰਿਜ਼ਲਟ 2025 LIVE: 10ਵੀਂ ਤੇ 12ਵੀਂ ਬੋਰਡ ਨਤੀਜੇ ਇੱਥੇ ਦੇਖੋ

82

 


 

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦੀ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮਾਰਚ ਵਿੱਚ ਅਤੇ 12ਵੀਂ ਜਮਾਤ ਦੀਆਂ ਅਪ੍ਰੈਲ ਵਿੱਚ ਪੂਰੀਆਂ ਹੋਈਆਂ ਸਨ। ਇਸ ਵਾਰ ਲਗਭਗ 42 ਲੱਖ ਤੋਂ ਵੱਧ ਵਿਦਿਆਰਥੀ CBSE ਬੋਰਡ ਨਤੀਜਾ 2025 ਦੀ ਉਡੀਕ ਕਰ ਰਹੇ ਹਨ।

ਨਤੀਜਾ ਜਾਰੀ ਹੋਣ ‘ਤੇ ਵਿਦਿਆਰਥੀ ਆਪਣੇ ਨਤੀਜੇ ਅਧਿਕਾਰਤ ਵੈੱਬਸਾਈਟਾਂ
🔹 results.cbse.nic.in
🔹 cbse.gov.in
🔹 cbseresults.nic.in
‘ਤੇ ਚੈੱਕ ਕਰ ਸਕਣਗੇ।

ਪਿਛਲੇ ਦੋ ਸਾਲਾਂ ਵਿਚ, CBSE ਨੇ 10ਵੀਂ ਤੇ 12ਵੀਂ ਦੇ ਨਤੀਜੇ 12 ਅਤੇ 13 ਮਈ ਨੂੰ ਜਾਰੀ ਕੀਤੇ ਸਨ। ਇਸ ਪੈਟਰਨ ਦੇ ਆਧਾਰ ‘ਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਨਤੀਜਾ ਕਿਸੇ ਵੀ ਸਮੇਂ ਜਾਰੀ ਹੋ ਸਕਦਾ ਹੈ।

CBSE ਨਤੀਜਾ ਜਾਰੀ ਕਰਨ ਤੋਂ ਪਹਿਲਾਂ, ਆਮ ਤੌਰ ‘ਤੇ ਸੋਸ਼ਲ ਮੀਡੀਆ ਜਾਂ ਅਧਿਕਾਰਤ ਨੋਟੀਫਿਕੇਸ਼ਨ ਰਾਹੀਂ ਸੂਚਨਾ ਦਿੰਦਾ ਹੈ। ਵਿਦਿਆਰਥੀ CBSE ਦੇ ਔਨਲਾਈਨ ਖਾਤੇ ਜਾਂ ਡੈਸ਼ਬੋਰਡ ਰਾਹੀਂ ਵੀ ਨਤੀਜੇ ਨਾਲ ਜੁੜੀਆਂ ਤਾਜ਼ਾ ਅਪਡੇਟਸ ਪ੍ਰਾਪਤ ਕਰ ਸਕਦੇ ਹਨ।