ਸਿੱਖਿਆ ਮੰਤਰੀ ਨੇ ਕੀਤਾ ਐੱਸ ਸੁਖਪਾਲ ਦਾ “ਦੂਈ-ਦੂਣੀ” ਟਰੈਕ ਰਿਲੀਜ਼ ਤੇ ਵਿਦਿਆਰਥੀਆਂ ਨੂੰ ਕੀਤਾ ਸਮਰਪਿਤ

42

ਸੁਖਸਾਲ ਨੰਗਲ ਅੱਜ ਦੀ ਆਵਾਜ਼ | 04 ਮਈ 2025

ਬੀਤੇ ਦਿਨ ਪੰਜਾਬ ਦੇ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਅਤੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਅਧਿਆਪਕ ਐਸ ਸੁਖਪਾਲ ਦਾ ਨਵਾਂ ਗੀਤ “ਦੂਣੀ- ਦੂਣੀ ‘ ਦਾ ਪੋਸਟਰ ਰਿਲੀਜ ਕਰਕੇ ਪੰਜਾਬ ਦੇ ਵਿਦਿਆਰਥੀਆਂ ਨੂੰ ਗੀਤ ਸਮਰਪਿਤ ਕਰ ਦਿੱਤਾ। ਸਿੱਖਿਆ -ਮੰਤਰੀ ਜੀ ਦਾ ਧੰਨਵਾਦ ਕਰਦਿਆਂ ਐੱਸ ਸੁਖਪਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਨੂੰ ਨਵੀਂ ਦਿਸ਼ਾ ਦੇ ਰਹੀ ਹੈ ਅਤੇ ਬੱਚਿਆਂ ਲਈ ਪੜ੍ਹਾਈ ਨਾਲ ਸਬੰਧਿਤ ਨਵੀਆਂ ਤਕਨੀਕਾਂ ਤੇ ਉਪਰਾਲੇ ਕਰ ਰਹੀ ਹੈ। ਉਸੇ ਲੜੀ ਤਹਿਤ ਮੇਰੇ ਵੱਲੋਂ ਇੱਕ ਕੋਸ਼ਿਸ਼ ਕਿ ਵਿਦਿਆਰਥੀ ਪੜ੍ਹਾਈ ਖ਼ਾਸ ਕਰ ਗਣਿਤ ਵਿਸ਼ੇ ਨੂੰ ਬੋਝ ਨਾ ਸਮਝਣ।

ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਵਿੱਚ ਉਤਸ਼ਾਹ ਭਰਨ ਲਈ ਦੂਣੀ ਦੀ ਪਹਾੜਾ ਗਾ ਕੇ  ਗੀਤ ਤਿਆਰ ਕੀਤਾ ਹੈ। ਜਿਸ ਨੂੰ ਸੁਣ ਕੇ ਵਿਦਿਆਰਥੀ ਵੀ ਮੇਰੇ ਵਾਂਗ ਪਹਾੜੇ ਗਾ ਕੇ ਯਾਦ ਕਰਨ ਤੇ ਲੋਕਾਂ ਦਾ ਸਰਕਾਰੀ ਸਕੂਲਾਂ ਵਿੱਚ ਬੱਚੇ ਪੜ੍ਹਾਉਣ ਦਾ ਉਤਸ਼ਾਹ ਹੋਰ ਪੈਦਾ ਹੋਵੇ। ਉਹਨਾਂ ਨੇ ਦੱਸਿਆ ਕਿ ਅਗਲੇ ਦੋ ਦਿਨਾਂ ਤੱਕ ਪੰਜਾਬ ਦੇ ਹਰ ਸਰਕਾਰੀ ਸਕੂਲ ਤੱਕ ਗੀਤ ਦਾ ਲਿੰਕ ਪਹੁੰਚ ਜਾਵੇਗਾ। ਇਹ ਗੀਤ ਸਰਕਾਰੀ ਸਕੂਲਾਂ ਤੋਂ ਵੱਖ ਵੱਖ ਵਿਦਿਆਰਥੀ ਲੈਕੇ ਵੀਡਿਓ ਬਣਾਈ ਗਈ।

ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ, ਸ਼ਮਸ਼ੇਰ ਸਿੰਘ ਜਿਲਾ ਸਿੱਖਿਆ ਅਫਸਰ ਪ੍ਰਾਇਮਰੀ, ਦਇਆ ਸਿੰਘ ਸਿੱਖਿਆ ਕੋਆਰਡੀਨੇਟਰ ਹਲਕਾ ਸ੍ਰੀ ਅਨੰਦਪੁਰ ਸਾਹਿਬ, ਸੁਰਿੰਦਰ ਪਾਲ ਸਿੰਘ ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ, ਗੁਰਦੀਪ ਰਾਮ ਪ੍ਰਿੰਸੀਪਲ, ਦਲਜੀਤ ਸਿੰਘ, ਬਲਾਕ ਸਿੱਖਿਆ ਅਫਸਰ ਯੋਗਰਾਜ, ਏਰੀਆ ਸਿੱਖਿਆ ਕੋਆਰਡੀਨੇਟਰ ਰਕੇਸ਼ ਵਰਮਾ, ਮੋਹਨ ਲਾਲ, ਮਨਜੋਤ ਰਾਣਾ, ਨਿਸ਼ਾਂਤ ਗੁਪਤਾ, ਲੈਕਚਰਾਰ ਰਜਿੰਦਰ ਕੁਮਾਰ, ਲੈਕਚਰਾਰ ਰਵਿੰਦਰ ਸਿੰਘ ਬਲਾਕ ਸਿੱਖਿਆ ਅਫ਼ਸਰ , ਹਰਪਾਲ ਸਿੰਘ ਸਰਪੰਚ ਨਾਗਰਾ, ਨਰੇਸ਼ ਕੁਮਾਰ ਮੁੱਖ ਅਧਿਆਪਕ, ਗਣੇਸ਼ ਕੁਮਾਰ ਮੈਥ ਮਾਸਟਰ, ਸੁਰਜੀਤ ਸਿੰਘ,  ਸੀ ਐਚ ਟੀ ਮਨਜੀਤ ਕੌਰ, ਹਰਵਿੰਦਰ ਸਿੰਘ, ਜਸਵੀਰ ਸਿੰਘ, ਹੈਡ ਟੀਚਰ ਰਾਜ ਕੁਮਾਰ, ਰਾਜ ਚੌਹਾਨ ਰੱਤੇਵਾਲ ਮੌਜੂਦ ਸਨ।