ਚੰਡੀਗੜ੍ਹ ‘ਚ SSP ਕੰਡਵਦੀਪ ਕੌਰ ਦੀ ਅਗਵਾਈ ‘ਚ ਫਲੈਗ ਮਾਰਚ: ਨਸ਼ਾ ਤੇ ਅਪਰਾਧ ਵਿਰੁੱਧ ਵੱਡੀ ਕਾਰਵਾਈ

5

ਚੰਡੀਗੜ੍ਹ ‘ਚ ਕ੍ਰਾਈਮ ਰੋਕਣ ਲਈ ਵਿਸ਼ੇਸ਼ ਮੁਹਿੰਮ, SSP ਕਂਵਰਦੀਪ ਕੌਰ ਦੀ ਅਗਵਾਈ ‘ਚ ਪੁਲਿਸ ਦੀ ਕਾਰਵਾਈ

ਅੱਜ ਦੀ ਆਵਾਜ਼ | 16 ਅਪ੍ਰੈਲ 2025

ਚੰਡੀਗੜ੍ਹ: SSP ਕਂਵਰਦੀਪ ਕੌਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਦੱਖਣੀ-ਪੱਛਮੀ ਖੇਤਰਾਂ ਵਿੱਚ ਵਿਸ਼ੇਸ਼ ਮੁਹਿੰਮ ਚਲਾਈ। ਇਹ ਡਰਾਈਵ ਸ਼ਹਿਰ ਦੀਆਂ ਕਲੋਨੀਆਂ ਅਤੇ ਸ਼ੱਕੀ ਇਲਾਕਿਆਂ ‘ਚ ਅਪਰਾਧ ਅਤੇ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਚਲਾਈ ਗਈ।ਪੰਜ ਸਬ-ਡਵੀਜ਼ਨਾਂ ‘ਚ ਇੱਕਸਾਥ ਮਾਰਚ ਕੀਤਾ ਗਿਆ। ਮੁਹਿੰਮ ਵਿੱਚ 5 ਡੀਐਸਪੀ, 11 SHO, 8 ਇੰਚਾਰਜ ਅਤੇ ਲਗਭਗ 180 NGOs ਅਤੇ ਹੋਰ ਸਟਾਫ਼ ਨੇ ਹਿੱਸਾ ਲਿਆ। ਪੁਲਿਸ ਟੀਮਾਂ ਨੇ ਫਲੈਗ ਮਾਰਚ ਕੀਤਾ, ਜੇਲ੍ਹ ਤੋਂ ਜ਼ਮਾਨਤ ‘ਤੇ ਰਿਹਾਅ ਵਿਅਕਤੀਆਂ ਦੀ ਜਾਂਚ ਕੀਤੀ ਅਤੇ ਸ਼ੱਕੀ ਇਲਾਕਿਆਂ ਵਿੱਚ ਲੋਕਾਂ ਦੀ ਤਸਦੀਕ ਕੀਤੀ।