ਬਰਨਾਲਾ, 25 ਅਕਤੂਬਰ 2025 AJ DI Awaaj
Punjab Desk : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ.ਬੈਨਿਥ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਬਰਨਾਲਾ ਸ੍ਰੀ ਪਰਦੀਪ ਸਿੰਘ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਵਿਚ ਸੇਫ਼ ਸਕੂਲ ਵਾਹਨ ਪਾਲਸੀ ਤਹਿਤ ਬਾਬਾ ਗਾਧਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਰਨਾਲਾ ਤੇ ਭਦੌੜ ਗੁਰੂ ਗੋਬਿੰਦ ਸਿੰਘ ਇੰਟਨੈਸ਼ਨਲ ਸਕੂਲ ਭਦੌੜ ਦੀਆਂ 86 ਵੈਨਾਂ ਦੀ ਚੈਕਿੰਗ ਕੀਤੀ ਗਈ ਅਤੇ 15 ਵੈਨਾਂ ਦੇ ਚਲਾਨ ਕੀਤੇ ਗਏ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਗੁਰਜੀਤ ਕੌਰ ਨੇ ਦੱਸਿਆ ਸੇਫ਼ ਸਕੂਲ ਵਾਹਨ ਪਾਲਸੀ ਦੀਆਂ ਹਦਾਇਤਾਂ ਅਨੁਸਾਰ ਹਰ ਸਕੂਲੀ ਵੈਨ ਸੇਫ਼ ਸਕੂਲ ਵਾਹਨ ਪਾਲਸੀ ਤਹਿਤ ਢੁੱਕਵੀਂ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਕਿਸੇ ਵੀ ਕੀਮਤ ਉਪਰ ਖ਼ਤਰੇ ਵਿਚ ਨਹੀਂ ਪਾਇਆ ਜਾਵੇਗਾ।
ਬਾਲ ਸੁਰੱਖਿਆ ਅਫ਼ਸਰ ਰੁਪਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਕਿਸੇ ਵੀ ਸਕੂਲ ਬੱਸ ਵਿਚ ਲੋੜ ਤੋਂ ਵੱਧ ਬੱਚੇ ਨਹੀਂ ਬੈਠੇ ਹੋਂਣੇ ਚਾਹੀਦੇ ਅਤੇ ਹਰ ਡਰਾਇਵਰ ਹਦਾਇਤਾਂ ਅਨੁਸਾਰ ਵਰਦੀ ਵਿਚ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਹ ਸਾਰੇ ਸਕੂਲ ਆਪਣੀਆਂ ਸਕੂਲ ਵੈਨਾਂ ਦੀ ਚੈਕਿੰਗ ਆਪ ਸਮੇਂ-ਸਮੇਂ ‘ਤੇ ਕਰਦੇ ਰਹਿਣ ਅਤੇ ਆਪਣੀਆਂ ਵੈਨਾਂ ਨੂੰ ਸੇਫ਼ ਸਕੂਲ ਪਾਲਸੀ ਤਹਿਤ ਢੁੱਕਵੀਆਂ ਬਣਾਉਣ ਅਤੇ ਕੋਈ ਵੀ ਡਰਾਇਵਰ ਨਸ਼ੀਲੇ ਪਦਾਰਥ ਦਾ ਸੇਵਨ ਕਰਕੇ ਵੈਨ ਨਹੀ ਚਲਾਏਗਾ।
ਸ਼੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਵੀ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਹੋਇਆ ਪਾਇਆ ਗਿਆ ਤਾਂ ਸੇਫ਼ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਮੁਤਾਬਿਕ ਉਹਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।
ਇਸ ਮੋਕੇ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਵਿੱਚੋਂ ਸ਼੍ਰੀ ਰੁਪਿੰਦਰ ਸਿੰਘ ਬਾਲ ਸਰੁੱਖਿਆ ਅਫਸਰ, ਸ.ਗੁਰਚਰਨ ਸਿੰਘ ( ਟ੍ਰੇਫਿਕ ਅਤੇ ਐਜੁਕੇਸ਼ਨ ਸੈਲ ), ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਯਸ਼ਪਾਲ ਸਿੰਘ ਇੰਸਪੈਕਟਰ ਸ਼ੇਰਵਿੰਦਰ ਸਿੰਘ ਟ੍ਰੈਫ਼ਿਕ ਪੁਲਿਸ ਬਰਨਾਲਾ ਅਤੇ ਹਰਪਾਲ ਸਿੰਘ ਸ਼ਾਮਿਲ ਸਨ।














