ਮਾਣਕਪੁਰ ’ਚ 350ਵਾਂ ਸ਼ਹੀਦੀ ਸਮਾਗਮ: ਪੌਦਾ ਲਗਾਉਣ ਮੁਹਿੰਮ

42

ਨੰਗਲ 23 ਅਗਸਤ 2025 AJ DI Awaaj

Punjab Desk : ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ਦੌਰਾਨ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਲਗਭਗ 4 ਲੱਖ ਪੌਦੇ ਲਗਾਏ ਜਾਣਗੇ। ਇਸ ਵਿੱਚ ਇਲਾਕੇ ਦੀਆਂ ਪੰਚਾਇਤਾਂ, ਸਕੂਲਾਂ ਦੇ ਵਿਦਿਆਰਥੀਆਂ, ਸਮਾਜ ਸੇਵੀ ਸੰਗਠਨਾਂ ਅਤੇ ਜੰਗਲਾਤ ਵਿਭਾਗ ਦਾ ਸਹਿਯੌਗ ਲਿਆ ਜਾਵੇਗਾ।

     ਅੱਜ ਮਾਣਕਪੁਰ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦੀ ਸੁਰੂਆਤ ਕਰਨ ਮੌਕੇ ਹਰਜੋਤ ਬੈਂਸ ਨੇ ਕਿਹਾ ਕਿ ਹਰਿਆਵਲ ਸਾਡੇ ਜੀਵਨ ਦਾ ਇੱਕ ਅਨਿੱਖੜਵਾ ਅੰਗ ਹੈ। ਵਾਤਾਵਰਣ ਨੂੰ ਸੰਤੁਲਨ ਰੱਖਣ ਲਈ ਪੌਦੇ ਅਤੇ ਰੁੱਖ ਲਗਾਉਣੇ ਬੇਹੱਦ ਜਰੂਰੀ ਹਨ, ਜਿਹੜੇ ਰੁੱਖਾਂ ਦਾ ਅਨੰਦ ਅਸੀ ਮਾਣ ਰਹੇ ਹਾਂ, ਉਹ ਸਾਡੇ ਬਜੁਰਗਾਂ/ਵੱਡੇ ਵਡੇਰਿਆ ਨੇ ਲਗਾਏ  ਹਨ ਅਤੇ ਹੁਣ ਵੱਡੀ ਗਿਣਤੀ ਵਿਚ ਪੌਦੇ ਲਗਾਉਣ ਦੀ ਜਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਸਾਡੇ ਗੁਰੂ ਸਹਿਬਾਨ ਨੇ ਵੀ ਰੁੱਖ ਲਗਾਉਣ, ਵਾਤਾਵਰਣ ਤੇ ਪੋਣ ਪਾਂਣੀ ਦੀ ਸਾਂਭ ਸੰਭਾਲ ਰੱਖਣ ਨੂੰ ਤਰਜੀਹ ਦਿੱਤੀ ਹੈ। ਗੁਰਬਾਣੀ ਵਿਚ ਵੀ ਬਹੁਤ ਸਾਰੇ ਰੁੱਖਾਂ ਦਾ ਵਰਨਣ ਹੈ, ਜਿਨ੍ਹਾਂ ਨਾਲ ਵਾਤਾਵਰਣ ਨੂੰ ਹੋਰ ਸਵੱਛ ਰੱਖਿਆ ਜਾ ਸਕਦਾ ਹੈ।

    ਸ.ਬੈਂਸ ਨੇ ਕਿਹਾ ਕਿ ਅਸੀ ਆਪਣੇ ਹਰ ਨਾਗਰਿਕ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਵੱਧ ਤੋ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ, ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਰੁੱਖਾਂ ਦੀ ਵਿਸੇਸ਼ ਮਹੱਤਤਾ ਹੈ। ਇਹ ਸਾਨੂੰ ਸਾਰੇ ਕੁਦਰਤੀ ਸ੍ਰੋਤ ਉਪਲੱਬਧ ਕਰਵਾਉਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਿੱਖਿਆ ਵਿਭਾਗ, ਜੰਗਲਾਤ ਅਤੇ ਪਿੰਡ ਦੀ ਪੰਚਾਇਤ ਵੱਲੋਂ ਇਹ ਮੁਹਿੰਮ ਅਸਰਦਾਰ ਢੰਗ ਨਾਲ ਸੁਰੂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਪੰਚਾਇਤਾਂ ਜਾਂ ਅਦਾਰੇ ਇਸ ਮੁਹਿੰਮ ਨੂੰ ਜ਼ਮੀਨੀ ਪੱਧਰ ਤੇ ਅਸਰਦਾਰ ਢੰਗ ਨਾਲ ਲਾਗੂ ਕਰਨਗੇ ਅਤੇ ਜਿੱਥੇ ਪੌਦੇ ਵੱਧ ਗਿਣਤੀ ਵਿਚ ਲਗਾਏ ਜਾਣਗੇ, ਉਨ੍ਹਾਂ ਇਲਾਕਿਆਂ ਦੀਆਂ ਪੰਚਾਇਤਾਂ ਤੇ ਪ੍ਰਤੀਨਿਧੀਆਂ ਨੂੰ ਵਿਸੇਸ਼ ਰਿਆਇਤ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਨੂੰ ਵੱਧ ਗ੍ਰਾਟਾਂ ਦੇ ਨਾਲ ਨਾਲ ਸੋਲਰ ਲਾਈਟਾ ਅਤੇ ਹੋਰ ਇਨਾਂਮ ਵੀ ਦਿੱਤੇ ਜਾਣਗੇ।

    ਇਸ ਮੌਕੇ ਸ.ਬੈਂਸ ਨੇ ਪੌਦੇ ਲਗਾ ਕੇ ਮੁਹਿੰਮ ਦੀ ਸੁਰੂਆਤ ਕੀਤੀ। ਇਸ ਮੌਕੇ ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਪੱਮੂ ਢਿੱਲੋਂ ਸਰਪੰਚ, ਜਸਪਾਲ ਸਿੰਘ ਢਾਹੇ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ, ਸੁਖਵਿੰਦਰ ਸਿੰਘ ਸੇਖੋ, ਕੇਹਰ ਸਿੰਘ ਸੀਨੀਅਰ ਆਗੂ, ਗੋਪਾਲ ਸ਼ਰਮਾ ਸਰਪੰਚ ਮਾਣਕਪੁਰ,, ਰਾਜੇਸ਼ ਰਾਣਾ ਹੈਡਮਾਸਟਰ, ਕੁਲਵੀਰ ਸਿੰਘ, ਸੇਠੀ ਸਰਪੰਚ, ਸੋਨੀਆ ਰਾਣੀ ਸਰਪੰਚ ਮੇਘਪੁਰ, ਰੀਟਾ ਬਾਲਾ ਸਰਪੰਚ ਪੱਟੀ, ਗੁਰਵਿੰਦਰ ਕੌਰ ਸਰਪੰਚ ਰਾਏਪੁਰ ਹਲਕਾ ਕੋਆਰਡੀਨੇਟਰ ਸ੍ਰੀ ਅਨੰਦਪੁਰ ਸਾਹਿਬ, ਸੁਖਵਿੰਦਰ ਸਿੰਘ ਸੇਖੋ, ਵਿੱਕਰ ਸਿੰਘ, ਸੁਰਜੀਤ ਕੁਮਾਰ ਪੰਚ, ਰਜਿੰਦਰ ਸਿੰਘ ਕਾਕੂ, ਹਰਦੀਪ ਬਰਾਰੀ, ਅਮਿਤ ਬਰਾਰੀ ਤੇ ਵੱਡੀ ਗਿਣਤੀ ਵਿਚ ਪਿੰਡ ਹਾਜ਼ਰ ਸਨ।