ਦਫਤਰ ਜਿਲਾ ਲੋਕ ਸੰਪਰਕ ਅਫਸਰ, ਫ਼ਰੀਦਕੋਟ।
ਫ਼ਰੀਦਕੋਟ, 21 September 2025 Aj Di Awaaj
Punjab Desk: ਬਾਬਾ ਫ਼ਰੀਦ ਆਗਮਨ ਪੁਰਬ ਨੂੰ ਸਮਰਪਿਤ 30ਵਾਂ ਬਾਸਕਟਬਾਲ ਕੱਪ ਫ਼ਰੀਦਕੋਟ ਵਿੱਚ ਉਤਸ਼ਾਹਪੂਰਵਕ ਜਾਰੀ ਹੈ। ਕੱਲ ਦਿਨ ਭਰ ਖੇਡੇ ਗਏ ਰੋਮਾਂਚਕ ਮੈਚਾਂ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਖੇਡ ਅਤੇ ਜੋਸ਼ ਭਰਪੂਰ ਪ੍ਰਦਰਸ਼ਨ ਕੀਤਾ। ਇਸ ਮੌਕੇ ਉੱਤੇ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਐੱਸ ਐੱਸ ਪੀ ਫ਼ਰੀਦਕੋਟ ਡਾ. ਪ੍ਰੱਗਿਆ ਜੈਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਅਪਣੇ ਸੰਬੋਧਨ ਵਿਚ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਖਿਡਾਰੀਆਂ ਨੂੰ ਟੀਮ ਵਰਕ, ਮਿਹਨਤ ਅਤੇ ਖੇਡਾਂ ਪ੍ਰਤੀ ਜੁਨੂਨ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਕੱਪ ਦੇ ਸਫਲ ਆਯੋਜਨ ਲਈ ਪ੍ਰਸ਼ਾਸਨ ਅਤੇ ਖੇਡ ਪ੍ਰੇਮੀਆਂ ਦੀ ਪ੍ਰਸ਼ੰਸਾ ਕੀਤੀ।
ਬੀਤੀ ਕੱਲ ਹੋਏ ਮੁਕਾਬਲਿਆਂ ਵਿੱਚ ਲੁਧਿਆਣਾ ਅਕੈਡਮੀ ਨੇ ਮੈਟ੍ਰੋ ਕੋਲਕਾਤਾ ਨੂੰ 71-44 ਨਾਲ ਹਰਾਇਆ, ਅੰਮ੍ਰਿਤਸਰ ਦੀ ਲੜਕੀਆਂ ਦੀ ਟੀਮ ਫ਼ਰੀਦਕੋਟ (ਲੜਕੀਆਂ) ਨੂੰ 33-32 ਨਾਲ ਹਰਾਉਣ ਵਿੱਚ ਸਫਲ ਰਹੀ। ਐਨ. ਡਬਲਯੂ ਰੇਲਵੇ ਨੇ ਚੰਡੀਗੜ੍ਹ ਯੂਨੀਵਰਸਿਟੀ (ਲੜਕੀਆਂ) ਨੂੰ 51-45 ਨਾਲ ਹਰਾਇਆ, ਫ਼ਰੀਦਕੋਟ ਨੇ ਆਰਮੀ ਟੀਮ ਨੂੰ 86-81 ਨਾਲ ਹਰਾਇਆ। ਨਾਰਦਨ ਰੇਲਵੇ ਦੀ ਲੜਕੀਆਂ ਦੀ ਟੀਮ ਲਵਲੀ ਯੂਨੀਵਰਸਿਟੀ ਨੂੰ 62-36 ਨਾਲ ਹਰਾਉਣ ਵਿੱਚ ਸਫਲ ਰਹੀ, ਹੁਸ਼ਿਆਰਪੁਰ ਦੀ ਨੌਰਥ-ਈਸਟ ਰੇਲਵੇ ਲੜਕੀਆਂ ਦੀ ਟੀਮ 60-33 ਨਾਲ ਜੇਤੂ ਰਹੀ ਅਤੇ ਜਲੰਧਰ ਦੀ ਟੀਮ ਨੇ ਬੀ.ਐੱਸ.ਐਫ ਨੂੰ 69-38 ਨਾਲ ਹਰਾਇਆ।
ਇਸ ਮੌਕੇ ਮੈਡਮ ਬੇਅੰਤ ਕੌਰ,, ਚੇਅਰਮੈਨ ਮਾਰਕੀਟ ਕਮੇਟੀ ਸ ਅਮਨਦੀਪ ਸਿੰਘ ਬਾਬਾ, ਐੱਸ ਪੀ ਮਨਮਿੰਦਰ ਸਿੰਘ, ਡੀ.ਐੱਸ.ਪੀ ਤਰਲੋਚਨ ਸਿੰਘ, ਮਾਸਟਰ ਅਮਰਦੀਪ ਸਿੰਘ ਪਰਮਾਰ, ਜਗਮੋਹਨ ਸਿੰਘ ਲਕੀ, ਗੁਰਪ੍ਰੀਤ ਸਿੰਘ ਧਾਲੀਵਾਲ ਅਤੇ ਹੋਰ ਹਾਜ਼ਰ ਸਨ।
