ਇੰਨਸੈਕਟੀਸਾਈਡ ਐਕਟ ਅਧੀਨ ਹੋਵੇਗੀ ਕਾਰਵਾਈ – ਖੇਤੀਬਾੜੀ ਅਫਸਰ ਅਮਰਜੀਤ ਸਿੰਘ
ਨੰਗਲ ਅੱਜ ਦੀ ਆਵਾਜ਼ | 12 ਅਪ੍ਰੈਲ 2025
ਪੰਜਾਬ ਸਰਕਾਰ ਵੱਲੋਂ ਪਾਣੀ ਦੀ ਦੁਰਵਰਤੋਂ ਰੋਕਣ ਲਈ ਹਾਈਬਰਿੱਡ ਬੀਜ ਦੀ ਵਿਕਰੀ ਤੇ ਪਾਬੰਦੀ ਲਗਾਈ ਗਈ ਹੈ। ਇਸ ਸਬੰਧ ਵਿੱਚ ਕਿਸਾਨਾ ਤੇ ਬੀਜ ਵਿਕਰੇਤਾਂ ਨੂੰ ਜਾਣਕਾਰੀ ਉਪਲੱਬਧ ਕਰਵਾਈ ਗਈ ਹੈ। ਇਸ ਦੇ ਬਾਵਜੂਦ ਪਾਬੰਦੀਸ਼ੁਦਾ ਹਾਈਬਰਿੱਡ ਦੀ ਵਿਕਰੀ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੇ ਕਾਰਵਾਈ ਕਰਦੇ ਹੋਏ ਨੰਗਲ ਵਿੱਚ ਬੀਜ ਵਿਕਰੇਤਾ ਤੋ 111 ਕਿੱਲੋ ਹਾਈਬਰਿੱਡ ਬੀਜ ਬਰਾਮਦ ਕੀਤਾ ਗਿਆ ਹੈ। ਜਿਸ ਨੂੰ ਸੀਲ ਕਰਕੇ ਅਗਲੇਰੀ ਕਾਰਵਾਈ ਜਾ ਰਹੀ ਹੈ।
ਇਹ ਜਾਣਕਾਰੀ ਖੇਤੀਬਾੜੀ ਅਫਸਰ ਅਮਰਜੀਤ ਸਿੰਘ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆਂ ਵੱਲੋਂ ਹਦਾਇਤਾਂ ਹਨ ਕਿ ਅਜਿਹੇ ਹਾਈਬਰਿੱਡ ਬੀਜ ਜਿਨ੍ਹਾਂ ਦੀ ਵਿਕਰੀ ਤੇ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਨੂੰ ਵੇਚਣ ਵਾਲਿਆਂ ਦੀ ਪੜਤਾਲ ਕੀਤੀ ਜਾਵੇ। ਇਸ ਤੋ ਇਲਾਵਾ ਕਿਸਾਨ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਅਜਿਹੇ ਹਾਈਬਰਿੱਡ ਬੀਜ ਨਾ ਵਰਤਣ ਦੀ ਸਲਾਹ ਦਿੱਤੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਅਜਿਹੀਆ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਹਾਲੇ ਵੀ ਕੁਝ ਬੀਜ ਵਿਕਰੇਤਾਂ ਹਾਈਬਰਿੱਡ ਬੀਜ ਵੇਚ ਰਹੇ ਹਨ। ਜਦੋਂ ਇਸ ਸਬੰਧ ਵਿੱਚ ਇੱਕ ਟੀਮ ਦਾ ਗਠਨ ਕਰਕੇ ਨੰਗਲ ਦੀ ਬੀਜ ਵਿਕਰੇਤਾ ਦੁਕਾਨ ਦੀ ਚੈਕਿੰਗ ਕੀਤੀ ਗਈ ਤਾਂ ਉਥੋ 111 ਕਿਲੋ (ਮਿਆਰ ਪੂਰੀ ਕਰ ਚੁੱਕਿਆ) ਹਾਈਬਰਿੱਡ ਬੀਜ ਬਰਾਮਦ ਹੋਇਆ। ਜਿਸ ਨੂੰ ਸੀਲ ਕਰਕੇ ਇੰਨਸੈਕਟੀਸਾਈਡ ਐਕਟ 1968 ਐਂਡ ਰੂਲ 1971 ਦੀ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਤਹਿਸੀਲਦਾਰ ਸੁਮਿਤ ਢਿੱਲੋਂ ਦੀ ਅਗਵਾਈ ਵਿੱਚ ਇੱਕ ਟੀਮ ਦਾ ਗਠਨ ਕੀਤਾ ਗਿਆ, ਜਿਸ ਨੇ ਡੀ.ਆਰ.ਐਚ 834, ਐਮ.ਪੀ 3030, ਸੁਪਰ 120 ਹਾਈਬਰਿੱਡ ਬੀਜ ਨੂੰ ਸੀਲ ਕੀਤਾ ਗਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਅਨਮਜੋਤ ਕੌਰ ਪੀ.ਸੀ.ਐਸ ਉਪ ਮੰਡਲ ਮੈਜਿਸਟ੍ਰੇਟ ਨੰਗਲ ਨੇ ਕਿਹਾ ਕਿ ਅਜਿਹੇ ਦੁਕਾਨਦਾਰ ਜੋ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰ ਰਹੇ ਹਨ, ਉਨ੍ਹਾਂ ਦੇ ਵਿਰੁੱਧ ਸਖਤ ਕਾਰਵਾਈ ਹੋਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਨੂੰ ਹੀ ਆਪਣੇ ਖੇਤਾਂ ਵਿੱਚ ਵਰਤਿਆ ਜਾਵੇ, ਇਨ੍ਹਾਂ ਜਿਣਸਾਂ ਨੂੰ ਵੇਚਣ ਸਮੇਂ ਵੀ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਹੀ ਹੋਵੇਗੀ।
