ਪੰਜਾਬ ‘ਚ 11 ਦਵਾਈਆਂ ਦੇ ਸੈਂਪਲ ਫੇਲ੍ਹ

25

ਪੰਜਾਬ 25 Oct 2025 AJ DI Awaaj

Punjab Desk : ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਵੱਲੋਂ ਜਾਰੀ ਨਵੀਂ ਰਿਪੋਰਟ ਨੇ ਦੇਸ਼ ਭਰ ਵਿੱਚ ਦਵਾਈਆਂ ਦੀ ਕੁਆਲਿਟੀ ‘ਤੇ ਗੰਭੀਰ ਚਿੰਤਾ ਜਤਾਈ ਹੈ। ਰਿਪੋਰਟ ਅਨੁਸਾਰ, ਕੁੱਲ 112 ਦਵਾਈਆਂ ਦੇ ਸੈਂਪਲ ਮਿਆਰੀ ਜਾਂਚਾਂ ‘ਚ ਅਸਫਲ ਰਹੇ ਹਨ, ਜਿਨ੍ਹਾਂ ਵਿੱਚੋਂ 11 ਪੰਜਾਬ ਵਿੱਚ ਬਣੀਆਂ ਦਵਾਈਆਂ ਸ਼ਾਮਲ ਹਨ।

ਰਿਪੋਰਟ ਮੁਤਾਬਕ, ਸਭ ਤੋਂ ਵੱਧ 49 ਦਵਾਈਆਂ ਹਿਮਾਚਲ ਪ੍ਰਦੇਸ਼, 16 ਗੁਜਰਾਤ, 12 ਉਤਰਾਖੰਡ, 11 ਪੰਜਾਬ ਅਤੇ 6 ਮੱਧ ਪ੍ਰਦੇਸ਼ ਤੋਂ ਹਨ। ਚੌਕਾਣੇ ਵਾਲੀ ਗੱਲ ਇਹ ਹੈ ਕਿ ਤਿੰਨ ਕਫ ਸਿਰਪ ਵੀ ਟੈਸਟਾਂ ‘ਚ ਫੇਲ੍ਹ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਨਕਲੀ (spurious) ਦਵਾਈ ਘੋਸ਼ਿਤ ਕੀਤਾ ਗਿਆ ਹੈ।

ਇਹ ਦਵਾਈਆਂ ਬੁਖਾਰ, ਪੇਟ ਦਰਦ, ਜੁਕਾਮ, ਖਾਂਸੀ, ਦਿਲ ਦੀ ਬੀਮਾਰੀ, ਕੈਂਸਰ, ਸ਼ੂਗਰ, ਬਲੱਡ ਪ੍ਰੈਸ਼ਰ, ਦਮਾ, ਇਨਫੈਕਸ਼ਨ, ਦਰਦ, ਸੋਜ, ਅਨੀਮੀਆ ਅਤੇ ਮਿਰਗੀ ਵਰਗੀਆਂ ਬੀਮਾਰੀਆਂ ਦੇ ਇਲਾਜ ਲਈ ਵਰਤੀ ਜਾਂਦੀਆਂ ਹਨ। ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਕੋਲਡਰਿਫ ਕਫ ਸਿਰਪ ਸਮੇਤ 8 ਦਵਾਈਆਂ ‘ਤੇ ਪਾਬੰਦੀ ਲਗਾਈ ਸੀ।

CDSCO ਦੀ ਨਵੀਂ ਰਿਪੋਰਟ ਤੋਂ ਬਾਅਦ, ਇਹਨਾਂ ਦਵਾਈਆਂ ਦੇ ਫੇਲ੍ਹ ਬੈਚਾਂ ਨੂੰ ਬਾਜ਼ਾਰ ਤੋਂ ਹਟਾਉਣ ਦੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਸੂਬੇ ਦੇ ਸਾਰੇ ਮੈਡੀਕਲ ਸਟੋਰਾਂ, ਡਾਕਟਰਾਂ ਅਤੇ ਹਸਪਤਾਲਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਇਹ ਦਵਾਈਆਂ ਤੁਰੰਤ ਸਟਾਕ ‘ਚੋਂ ਹਟਾਉਣ ਅਤੇ ਮਰੀਜ਼ਾਂ ਨੂੰ ਸੁਰੱਖਿਅਤ ਵਿਕਲਪ ਪ੍ਰਦਾਨ ਕਰਨ।

ਸਤੰਬਰ 2025 ਦੀ ਰਿਪੋਰਟ ਅਨੁਸਾਰ, 52 ਦਵਾਈਆਂ ਕੇਂਦਰੀ ਲੈਬਜ਼ ਵਿੱਚ ਅਤੇ 60 ਦਵਾਈਆਂ ਰਾਜ ਪੱਧਰ ਦੀਆਂ ਲੈਬਜ਼ ਵਿੱਚ ਮਿਆਰੀ ਮਾਪਦੰਡਾਂ ‘ਤੇ ਖਰੀਆਂ ਨਹੀਂ ਉਤਰੀਆਂ।

ਪੰਜਾਬ ਦੀਆਂ 11 ਫੇਲ੍ਹ ਦਵਾਈਆਂ ਅਤੇ ਉਨ੍ਹਾਂ ਦੀਆਂ ਕੰਪਨੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਇਹ ਰਹੀਆਂ ਉਨ੍ਹਾਂ ਦੀਆਂ ਸੂਚੀ:

  1. Azen-20 (Rabeprazole Tablets) – ਮੋਹਾਲੀ

  2. Penzol-40 (Pantoprazole Gastro Resistant Tablets IP 40 mg) – ਮੋਹਾਲੀ

  3. Rexofen (Ibuprofen & Paracetamol Tablets IP) – ਮੋਹਾਲੀ

  4. Podorm (Cefpodoxime Tablets IP 200 mg) – ਗੁਰਦਾਸਪੁਰ

  5. Cyproheptadine Tablets IP 4 mg – ਗੁਰਦਾਸਪੁਰ

  6. Loperamide Hydrochloride Capsules IP 2 mg – ਗੁਰਦਾਸਪੁਰ

  7. Penzol (Pantoprazole Sodium Tablets IP) – ਗੁਰਦਾਸਪੁਰ

  8. AmloCare-AT (Amlodipine & Atenolol Tablets IP) – ਗੁਰਦਾਸਪੁਰ

  9. Fecopod (Cefpodoxime Proxetil Tablets 200 mg) – ਜਲੰਧਰ

  10. Paracetamol, Phenylephrine Hydrochloride & Chlorpheniramine Maleate Suspension – ਜਲੰਧਰ

  11. ਇੱਕ ਹੋਰ ਐਂਟੀ-ਇਨਫੈਕਸ਼ਨ ਦਵਾਈ (ਵੇਰਵਾ ਰਿਪੋਰਟ ਵਿੱਚ ਦਰਜ)

ਸਿਹਤ ਵਿਭਾਗ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਇਨ੍ਹਾਂ ਬੈਚਾਂ ਨੂੰ ਤੁਰੰਤ ਵਾਪਸ ਮੰਗਵਾਉਣ ਅਤੇ ਕੁਆਲਿਟੀ ਕੰਟਰੋਲ ਦੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ।