MP Coldrif Syrup ਕਾਰਨ 11 ਬੱਚਿਆਂ ਦੀ ਮੌ*ਤ, ਸਰਕਾਰੀ ਪਾਬੰਦੀ ਲਾਗੂ

28

National -04 Oct 2025 AJ DI Awaaj

National Desk : ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ MP Coldrif ਖੰਘ ਦੀ ਦਵਾਈ ਪੀਣ ਤੋਂ ਬਾਅਦ 11 ਬੱਚਿਆਂ ਦੀ ਮੌ*ਤ ਹੋ ਗਈ। ਜਾਂਚ ਦੌਰਾਨ ਸੀਰਪ ਦੇ ਬੈਚ SR-13 ਵਿੱਚ ਜ਼ਹਿਰੀਲਾ ਰਸਾਇਣ ਡਾਈਥਾਈਲੀਨ ਗਲਾਈਕੋਲ (DEG) 48.6% ਮਾਤਰਾ ਵਿੱਚ ਪਾਇਆ ਗਿਆ। ਇਹ ਰਸਾਇਣ ਗੁਰਦਿਆਂ ਤੇ ਜਿਗਰ ਲਈ ਘਾਤਕ ਹੈ। ਤਾਮਿਲਨਾਡੂ ਸਰਕਾਰ ਨੇ ਕੰਪਨੀ ਦਾ ਲਾਇਸੈਂਸ ਮੁਅੱਤਲ ਕਰਕੇ ਉਤਪਾਦਨ ਤੇ ਪਾਬੰਦੀ ਲਾ ਦਿੱਤੀ। ਮੱਧ ਪ੍ਰਦੇਸ਼ ਸਰਕਾਰ ਨੇ ਵੀ ਦਵਾਈ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ। ਮਾਪਿਆਂ ਨੂੰ ਡਾਕਟਰੀ ਸਲਾਹ ਤੋਂ ਬਿਨਾਂ ਦਵਾਈ ਨਾ ਦੇਣ ਦੀ ਚੇਤਾਵਨੀ ਦਿੱਤੀ ਗਈ ਹੈ।