ਅੱਜ ਦੀ ਆਵਾਜ਼ | 17 ਅਪ੍ਰੈਲ 2025
18 ਅਪ੍ਰੈਲ ਨੂੰ ਪੰਜਾਬ ‘ਚ ਸਰਕਾਰੀ ਛੁੱਟੀ, ਤਿੰਨ ਦਿਨਾਂ ਦਾ ਲੰਬਾ ਵੀਕਐਂਡ
ਪੰਜਾਬ ਸਰਕਾਰ ਵੱਲੋਂ 18 ਅਪ੍ਰੈਲ ਨੂੰ ਰਾਜ-ਪੱਧਰੀ ਸਰਕਾਰੀ ਛੁੱਟੀ ਐਲਾਨੀ ਗਈ ਹੈ। ਇਸ ਦਿਨ ਸਾਰੇ ਸਰਕਾਰੀ ਦਫ਼ਤਰ, ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰੇ ਬੰਦ ਰਹਿਣਗੇ। ਛੁੱਟੀ ਸਬੰਧੀ ਸਰਕਾਰੀ ਹਾਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਲੋਕਾਂ ਨੂੰ ਕੰਮ ਅੱਜ ਹੀ ਨਿਪਟਾਉਣ ਦੀ ਸਲਾਹ
ਕਿਉਂਕਿ 19 ਅਪ੍ਰੈਲ ਨੂੰ ਸ਼ਨੀਵਾਰ ਅਤੇ 20 ਅਪ੍ਰੈਲ ਨੂੰ ਐਤਵਾਰ ਹੋਣ ਕਾਰਨ ਦਫ਼ਤਰ ਪਹਿਲਾਂ ਹੀ ਬੰਦ ਰਹਿਣਗੇ, ਇਸ ਲਈ ਲੋਕਾਂ ਨੂੰ 17 ਅਪ੍ਰੈਲ (ਅੱਜ) ਆਪਣੇ ਜਰੂਰੀ ਸਰਕਾਰੀ ਕੰਮ ਨਿਪਟਾਉਣ ਦੀ ਸਲਾਹ ਦਿੱਤੀ ਗਈ ਹੈ।
ਐਮਰਜੈਂਸੀ ਸੇਵਾਵਾਂ ਚੱਲਦੀਆਂ ਰਹਿਣਗੀਆਂ
ਇਨ੍ਹਾਂ ਛੁੱਟੀਆਂ ਦੌਰਾਨ ਪੁਲਿਸ, ਸਿਹਤ ਸੇਵਾਵਾਂ, ਐਂਬੂਲੈਂਸ ਅਤੇ ਹੋਰ ਜਰੂਰੀ ਖੇਤਰਾਂ ਦੀਆਂ ਸੇਵਾਵਾਂ ਆਮ ਤਰ੍ਹਾਂ ਜਾਰੀ ਰਹਿਣਗੀਆਂ, ਤਾਂ ਜੋ ਕਿਸੇ ਵੀ ਇਮਰਜੈਂਸੀ ਸਥਿਤੀ ਵਿੱਚ ਲੋਕਾਂ ਨੂੰ ਸਹਾਇਤਾ ਮਿਲ ਸਕੇ।
ਗਰਮੀ ਤੋਂ ਬਚਾਅ ਲਈ ਵਿਸ਼ੇਸ਼ ਵਾਰਡ
ਰਾਜ ‘ਚ ਵਧ ਰਹੀ ਗਰਮੀ ਅਤੇ ਹੀਟਸਟ੍ਰੋਕ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ, ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਵਿਸ਼ੇਸ਼ ਵਾਰਡ ਸਥਾਪਿਤ ਕੀਤੇ ਹਨ। ਇਹ ਵਾਰਡ ਛੁੱਟੀ ਵਾਲੇ ਦਿਨਾਂ ਵਿੱਚ ਵੀ ਚੱਲਣਗੇ, ਤਾਂ ਜੋ ਜਰੂਰਤਮੰਦ ਮਰੀਜ਼ਾਂ ਨੂੰ ਤੁਰੰਤ ਇਲਾਜ ਮਿਲੇ।
ਸਲਾਹ — ਧੁੱਪ ਤੋਂ ਬਚੋ, ਸਾਵਧਾਨ ਰਹੋ
ਸਿਹਤ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਜ਼ਰੂਰੀ ਹੋਣ ‘ਤੇ ਹੀ ਬਾਹਰ ਨਿਕਲੋ, ਸਖਤ ਧੁੱਪ ਤੋਂ ਬਚੋ ਅਤੇ ਪਾਣੀ ਵਧੇਰੇ ਪੀਓ। ਆਪਣੇ ਸਰੀਰ ਨੂੰ ਠੰਢਾ ਰੱਖਣ ਦੀ ਕੋਸ਼ਿਸ਼ ਕਰੋ, ਤਾਕਿ ਗਰਮੀ ਕਾਰਨ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
