ਚੰਡੀਗੜ੍ਹ ਰੇਲਵੇ ਸਟੇਸ਼ਨ ਬਣੇਗਾ ਮਾਡਲ ਸਟੇਸ਼ਨ, IRCTC ਦੇ ਹਵਾਲੇ ਜ਼ਿੰਮੇਵਾਰੀ

22

ਮੁਹਾਲੀ, ਕਾਲਕਾ ਅਤੇ ਚੰਡੀਗੜ੍ਹ ਰੇਲਵੇ ਸਟੇਸ਼ਨਾਂ ‘ਤੇ ਯਾਤਰੀਆਂ ਨੂੰ ਮਿਲਣਗੀਆਂ ਆਧੁਨਿਕ ਸਹੂਲਤਾਂ

ਅੱਜ ਦੀ ਆਵਾਜ਼ | 19 ਅਪ੍ਰੈਲ 2025

ਇੰਡੀਅਨ ਰੇਲਵੇ ਕੇਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਵਲੋਂ ਮੁਹਾਲੀ, ਕਾਲਕਾ ਅਤੇ ਚੰਡੀਗੜ੍ਹ ਰੇਲਵੇ ਸਟੇਸ਼ਨਾਂ ‘ਤੇ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਦਾ ਕੰਮ ਆਖਰੀ ਪੜਾਅ ਵਿੱਚ ਹੈ। ਜਲਦੀ ਹੀ ਯਾਤਰੀ ਇਨ੍ਹਾਂ ਸਟੇਸ਼ਨਾਂ ‘ਤੇ ਵਧੀਆ ਭੋਜਨ, ਵਧੀਆ ਬੈਠਣ ਦੇ ਇਲਾਕੇ ਅਤੇ ਹੋਰ ਆਧੁਨਿਕ ਸਹੂਲਤਾਂ ਦਾ ਲੁੱਫ਼ ਉਠਾ ਸਕਣਗੇ।

ਕਲਕਾ ਸਟੇਸ਼ਨ ‘ਤੇ ਧਾਰਮਿਕ ਝਲਕ

ਕਲਕਾ ਰੇਲਵੇ ਸਟੇਸ਼ਨ ਨੂੰ ਧਾਰਮਿਕ ਰੰਗ-ਛਟਾ ਨਾਲ ਨਵੀਨੀਕਰਤ ਕੀਤਾ ਗਿਆ ਹੈ। ਸਟੇਸ਼ਨ ਦੀ ਇਮਾਰਤ ਕਲਕਾ ਮਾਤਾ ਮੰਦਰ ਦੀ ਝਲਕ ਦਿੰਦੀ ਹੈ। ਇੱਥੇ ਮੁੱਖ ਗੇਟ ਨੂੰ ਮੰਦਰ ਦੇ ਤਿੰਨ ਗੁੰਬਦਾਂ ਵਾਲੀ ਬਣਤਰ ‘ਚ ਤਿਆਰ ਕੀਤਾ ਗਿਆ ਹੈ। ਅੰਦਰੂਨੀ ਹਿੱਸਾ ਵੀ ਰਵਾਇਤੀ ਸਜਾਵਟ ਨਾਲ ਨਿਕਰ ਰਿਹਾ ਹੈ। ਇੱਥੇ ਯਾਤਰੀਆਂ ਲਈ ਪਾਰਕਿੰਗ, ਵੈਟਿੰਗ ਏਰੀਆ ਅਤੇ ਹੋਰ ਸਹੂਲਤਾਂ ਉਪਲਬਧ ਹੋਣਗੀਆਂ।

ਮੁਹਾਲੀ ਸਟੇਸ਼ਨ ‘ਚ ਗੁਰਸਿੱਖੀ ਛਾਪ

ਮੁਹਾਲੀ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਰੇਲਵੇ ਸਟੇਸ਼ਨ ਨੂੰ ਗੁਰਦੁਆਰੇ ਦੀ ਝਲਕ ਦੇਣ ਵਾਲੀ ਸ਼ੈਲੀ ‘ਚ ਤਿਆਰ ਕੀਤਾ ਗਿਆ ਹੈ। ਇਮਾਰਤ ਵਿੱਚ ਚਿੱਟਾ ਰੰਗ ਹਾਵੀ ਹੈ। ਸਟੇਸ਼ਨ ‘ਤੇ ਵੱਡੇ ਪਲੇਟਫਾਰਮ, ਆਧੁਨਿਕ ਵੈਟਿੰਗ ਖੇਤਰ ਅਤੇ ਸਾਫ਼-ਸੁਥਰੇ ਕੰਟੀਨ ਬਣਾਏ ਗਏ ਹਨ।

ਆਈਆਰਸੀਟੀਸੀ ਦੇ ਅਧੀਨ ਹੋਣਗੇ ਫੂਡ ਅਤੇ ਹੋਰ ਸੈਂਟਰ

ਸਟੇਸ਼ਨ ਨਿਰਮਾਣ ਪੂਰਾ ਹੋਣ ਤੋਂ ਬਾਅਦ ਆਈਆਰਸੀਟੀਸੀ ਇਨ੍ਹਾਂ ਸਟੇਸ਼ਨਾਂ ‘ਤੇ ਫੂਡ ਪਲਾਜ਼ਾ, ਫਾਸਟ ਫੂਡ ਯੂਨਿਟ, ਖਾਣ-ਪੀਣ ਵਾਲੇ ਕਮਰੇ, ਰੈਸਟੋਰੈਂਟ, ਵੇਟਿੰਗ ਰੂਮ ਅਤੇ ਹੋਰ ਆਧੁਨਿਕ ਸਹੂਲਤਾਂ ਚਲਾਏਗੀ, ਤਾਂ ਜੋ ਯਾਤਰੀਆਂ ਨੂੰ ਇਕ ਸੁਖਾਦ ਅਨੁਭਵ ਮਿਲ ਸਕੇ।