ਵਿਧਾਇਕ ਪਰਾਸ਼ਰ ਅਤੇ ਵਿਧਾਇਕ ਬੱਗਾ ਨੇ 2 ਕਰੋੜ 12 ਲੱਖ ਦੇ ਤਿੰਨ ਸੜਕ ਪੁਨਰ ਨਿਰਮਾਣ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ; ਅਧਿਕਾਰੀਆਂ ਨੂੰ ਨਿਰਧਾਰਿਤ ਸਮੇਂ ਦੇ ਅੰਦਰ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਕਿਹਾ

72

ਲੁਧਿਆਣਾ, 7 ਦਸੰਬਰ: ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ, ਅੱਜ ਵਾਰਡ ਨੰਬਰ 90 ਵਿਖੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਮਦਨ ਲਾਲ ਬੱਗਾ ਅਤੇ ਵਾਰਡ ਇੰਚਾਰਜ ਰਾਕੇਸ਼ ਪਰਾਸ਼ਰ ਵਲੋ 2 ਕਰੋੜ 12 ਲੱਖ ਰੁਪਏ ਦੇ ਤਿੰਨ ਸੜਕਾਂ ਦੇ ਪੁਨਰ ਨਿਰਮਾਣ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

ਇਨ੍ਹਾਂ ਸੜਕਾਂ ਦੇ ਪੁਨਰ ਨਿਰਮਾਣ ਕਾਰਜਾਂ ਵਿੱਚ 5,6,7 ਕੂਚਾ ਫੀਲਡ ਗੰਜ, ਕਾਮਰਾਨ ਰੋਡ, ਗੋਕੁਲ ਰੋਡ ਦੇ ਪੁਨਰ ਨਿਰਮਾਣ ਦਾ ਪ੍ਰਾਜੈਕਟ ਸ਼ਾਮਲ ਹਨ। ਇਹ ਪ੍ਰਾਜੈਕਟ 2 ਕਰੋੜ 12 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾ ਰਹੇ ਹਨ।

ਵਾਰਡ ਇੰਚਾਰਜ ਰਾਕੇਸ਼ ਪਰਾਸ਼ਰ ਨੇ ਕਿਹਾ ਕਿ ਵਾਰਡ ਵਿੱਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਕੀਤੇ ਗਏ ਹਨ ਅਤੇ ਇਹ ਤਿੰਨ ਪ੍ਰਾਜੈਕਟ ਪੂਰੇ ਹੋਣ ਤੋਂ ਬਾਅਦ 100 ਫੀਸਦ ਕੰਮ ਮੁਕੰਮਲ ਹੋ ਜਾਵੇਗਾ । ਇਸ ਦੇ ਨਾਲ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਕੰਮਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ।

ਇਸ ਮੌਕੋ ਮੱਖਣ ਸਿੰਘ, ਰਾਕੇਸ਼ ਸੂਦ,ਸੁਰਿੰਦਰ ਵਾਲੀਆ,ਦੀਪਾ ਸ਼ਰਮਾ,ਬਿੱਟਾ ਸਿੰਘ, ਬੋਬੀ ਭੰਡਾਰੀ,
ਪਿੰਕਾ ਅਗਰਵਾਲ, ਸੋਨੂ ਵਰਮਾ,ਸੰਜੇ ਸ਼ਰਮਾ,ਕੁਲਦੀਪ ਸਿੰਘ, ਰਮੇਸ਼ ਸ਼ਰਮਾ,ਰਾਕੇਸ਼ ਭੰਡਾਰੀ,ਦਿਲਬਾਗ ਸਿੰਘ,ਨਵੀਨ ਪ੍ਰਭਾਕਰ,ਲਵਲੀ ਦੂਆ,ਬਿੱਟੂ ਪੁਰੀ, ਅੰਸ਼ ਵਰਮਾ ਆਦਿ ਮੌਜੂਦ ਸਨ।

ਇਸ ਮੌਕੇ ਫ਼ੀਲਡ ਗੰਜ ਸ਼ਾਪਕੀਪਰ ਐਸੋਸੀਏਸ਼ਨ, ਗੋਕੁਲ ਰੋਡ ਸ਼ਾਪਕੀਪਰ ਐਸੋਸੀਏਸ਼ਨ ਅਤੇ ਭਾਟ ਸਿੱਖ ਬਿਰਾਦਰੀ ਵਲੋਂ ਵਿਧਾਇਕਾਂ ਅਤੇ ਵਾਰਡ ਇੰਚਾਰਜ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ।