ਨਵਾਂਸ਼ਹਿਰ, 2 ਜਨਵਰੀ : Aj Di Awaaj
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਸ਼ਹੀਦ ਭਗਤ ਸਿੰਘ ਨਗਰ ਰਾਜੀਵ ਵਰਮਾ ਨੇ ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਤਹਿਤ ਨਿਯਮ 2013 ਅਧੀਨ ਸੈਕਸ਼ਨ 6(1)(ਜੀ) ਤਹਿਤ ਪ੍ਰਾਰਥਣ ਜਸਵੀਰ ਕੌਰ, ਪੁੱਤਰੀ ਮੋਹਨ ਸਿੰਘ, ਵਾਸੀ ਪਿੰਡ ਸੋਨਾ, ਤਹਿਸੀਲ ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਜਾਰੀ ਕੀਤਾ ਗਿਆ ਲਾਇਸੰਸ ਨੰਬਰ 248/ਐਮ.ਏ./ਐਮ.ਸੀ.2 ਮਿਤੀ 26-02-2024, ਫਰਮ ‘ਆਈਲੈਟਸ ਹੱਬ’, ਦੂਜੀ ਮੰਜ਼ਿਲ, ਸ਼੍ਰੀ ਕ੍ਰਿਸ਼ਨਾ ਇਲੈਕਟ੍ਰੋਨਿਕ ਦੇ ਉੱਪਰ, ਚੰਡੀਗੜ੍ਹ ਰੋਡ, ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਕਤ ਐਕਟ ਤਹਿਤ ਹੀ ਪ੍ਰਾਰਥਣ ਪਰਮਜੀਤ ਕੌਰ ਧਾਲੀਵਾਲ, ਪਤਨੀ ਅਵਤਾਰ ਸਿੰਘ, ਵਾਸੀ ਪਿੰਡ ਦੁਰਗਾਪੁਰ, ਤਹਿਸੀਲ ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਜਾਰੀ ਕੀਤਾ ਗਿਆ ਲਾਇਸੰਸ ਨੰਬਰ 202/ਐਮ.ਏ./ਐਮ.ਸੀ.2 ਮਿਤੀ 05-05-2022, ਫਰਮ ‘4 ਵੇਅ ਆਈਲੈਟਸ ਸਟੱਡੀ ਸੈਂਟਰ’, ਲੋਂਗੀਆ ਕੰਪਲੈਕਸ, ਰਾਹੋਂ ਰੋਡ, ਨਜ਼ਦੀਕ ਟਰੱਕ ਵਰਕਸ਼ਾਪ, ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਲਾਇਸੰਸ ਪ੍ਰਾਰਥਣਾਂ ਵੱਲੋਂ ਲਾਈਸੰਸ ਰੱਦ ਕਰ ਸਬੰਧੀ ਦਿੱਤੀ ਦਰਖ਼ਾਸਤ ਅਤੇ ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਦੀ ਰਿਪੋਰਟ ਦੇ ਆਧਾਰ ‘ਤੇ ਰੱਦ ਕੀਤੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਐਕਟ/ਨਿਯਮਾਂ ਮੁਤਾਬਿਕ ਇਨ੍ਹਾਂ ਜਾਂ ਇਨ੍ਹਾਂ ਦੀ ਫਰਮ ਦੇ ਖ਼ਿਲਾਫ਼ ਕਿਸੇ ਵੀ ਕਿਸਮ ਦੀ ਕੋਈ ਵੀ ਸ਼ਿਕਾਇਤ ਆਦਿ ਦੇ ਉਕਤ ਲਾਇਸੰਸੀ ਹਰ ਪੱਖੋਂ ਜ਼ਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਦੇ ਜ਼ਿੰਮੇਵਾਰ ਹੋਣਗੇ।
ਫੋਟੋ :
ਰਾਜੀਵ ਵਰਮਾ, ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਸ਼ਹੀਦ ਭਗਤ ਸਿੰਘ ਨਗਰ।
