ਪੰਜਾਬ ਰੋਡਵੇਜ ਅਤੇ ਪਨਬਸ ਦੀ ਸਾਂਝੀ ਐਕਸਨ ਕਮੇਟੀ ਡਿਪੂ ਫਿਰੋਜ਼ਪੁਰ ਦੇ ਗੇਟ ਤੇ ਗੇਟ ਰੈਲੀ ਕੀਤੀ

51

ਫ਼ਿਰੋਜ਼ਪੁਰ, 13 ਦਸੰਬਰ:– ਪੰਜਾਬ ਰੋਡਵੇਜ ਅਤੇ ਪਨਬਸ ਦੀ ਸਾਂਝੀ ਐਕਸਨ ਕਮੇਟੀ ਵੱਲੋਂ ਉਲੀਕੇ ਐਕਸ਼ਨ ਅਨੁਸਾਰ ਅੱਜ ਡਿਪੂ ਫਿਰੋਜ਼ਪੁਰ ਦੇ ਗੇਟ ਤੇ ਭਰਵੀਂ ਗੇਟ ਰੈਲੀ ਕੀਤੀ ਗਈ। ਗੇਟ ਰੈਲੀ ਨੂੰ ਸੰਬੋਧਨ ਕਰਨ ਲਈ ਐਕਸਨ ਕਮੇਟੀ ਤੋਂ ਗੁਰਜੰਟ ਸਿੰਘ ਕੋਕਰੀ ਅਤੇ ਗੁਰਜੀਤ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਹ ਗੇਟ ਰੈਲੀ ਪੰਜਾਬ ਸਰਕਾਰ ਅਤੇ ਡਾਇਰੈਕਟਰ ਸਟੇਟ ਟਰਾਂਪੋਰਟ ਦੇ ਖਿਲਾਫ ਕੀਤੀ ਗਈ। ਜਿਸ ਵਿੱਚ ਨੁਮਾਇੰਦਿਆਂ ਵੱਲੋਂ ਦੱਸਿਆ ਗਿਆ ਕਿ ਡਾਇਰੈਕਟਰ ਸਟੇਟ ਟਰਾਂਸਪੋਰਟ ਵੱਲੋਂ ਮਹਿਕਮੇ ਦੀਆਂ ਜਾਇਜ ਮੰਗਾ ਨੂੰ ਹੱਲ ਕਰਣ ਦੀ ਬਜਾਏ ਐਕਸਨ ਕਮੇਟੀ ਦੇ ਆਗੂਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਡਾਇਰੈਕਟਰ ਸਟੇਟ ਟਰਾਂਸਪੋਰਟ ਕੋਲ ਆਪਣੇ ਮੁਲਾਜਮਾਂ ਨੂੰ ਮਿਲਣ ਦਾ ਟਾਇਮ ਵੀ ਨਹੀਂ ਹੈ। ਆਗੂਆਂ ਨੇ ਦੱਸਿਆ ਹੈ ਕਿ ਵਿਭਾਗ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੀਆਂ ਵੱਖ ਵੱਖ ਕੈਟਾਗਿਰੀਆਂ ਦੀਆਂ ਪ੍ਰਮੋਸ਼ਨਾਂ ਨਹੀਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਮਹਿਕਮੇ ਵਿੱਚੋ ਉਮਰ ਪੂਰੀ ਕਰ ਚੁੱਕੇ ਕਰਮਚਾਰੀਆਂ ਨੂੰ ਸੇਵਾ ਮੁਕਤ ਤਾਂ ਕੀਤਾ ਜਾ ਰਿਹਾ ਹੈ, ਪਰ ਉਨ੍ਹਾਂ ਖਾਲੀ ਹੋਈਆਂ ਪੋਸਟਾਂ ਦੀ ਜਗਾ ਤੇ ਨਾ ਤਾਂ ਪੱਕੀ ਭਰਤੀ ਕੀਤੀ ਜਾ ਰਹੀ ਹੈ ਅਤੇ ਨਾ ਹੀ ਕੰਟਰੈਕਟ/ਆਉਟਸੋਰਸਿੰਗ ਤੇ ਰੱਖੇ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਸ਼ਰਤ ਪੱਕਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਸੂਬੇ ਦੀ ਵੱਧਦੀ ਆਬਾਦੀ ਨੂੰ ਮੁੱਖ ਰੱਖਦਿਆਂ ਮਹਿਕਮੇ ਵਿੱਚ ਨਵੀਆਂ ਬੱਸਾਂ ਪਾਈਆਂ ਜਾਣ ਅਤੇ ਨਵੀਆਂ ਪੋਸਟਾ ਵੀ ਕਰੇਟ ਕੀਤੀਆਂ ਜਾਣ ਪਰ ਪੰਜਾਬ ਸਰਕਾਰ ਇਸ ਦੇ ਬਿਲਕੁਲ ਉਲਟ ਮਹਿਕਮੇ ਵਿੱਚੋਂ ਮੌਜ਼ੂਦਾ ਪੋਸਟਾਂ ਜਿਵੇਂ ਕਿ ਡਰਾਇਵਰ, ਕੰਡਕਟਰ ਅਤੇ ਵਰਕਸਾਪ ਦੀਆਂ ਖਤਮ ਕਰਕੇ ਮਹਿਕਮੇ ਨੂੰ ਬੰਦ ਕਰਨ ਦੀ ਤਿਆਰੀ ਵਿੱਚ ਹੈ ਜਿਸ ਦੀ ਐਕਸਨ ਕਮੇਟੀ ਵੱਲੋਂ ਸਖਤ ਸਬਦਾਂ ਵਿੱਚ ਨਿੰਦਾ ਕੀਤੀ ਜਾਂਦੀ ਹੈ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਅਤੇ ਮਹਿਕਮੇ ਦੇ ਉੱਚ ਆਧਿਕਾਰੀਆ ਵੱਲੋਂ ਸਾਡੀਆਂ ਜਾਇਜ਼ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੀ 4 ਜਨਵਰੀ ਨੂੰ ਟਰਾਸਪੋਰਟ ਮੰਤਰੀ ਦੇ ਘਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਏਟਕ ਜਥੇਬੰਦੀ ਤੋਂ ਪ੍ਰਧਾਨ ਉਂਕਾਰ ਸਿੰਘ, ਅਮਿਤ ਕੈਸ਼ੀਅਰ, ਕਰਮਚਾਰੀ ਦਲ ਜਥੇਬੰਦੀ ਤੋਂ ਪ੍ਰਧਾਨ ਮਹਿੰਦਰ ਸਿੰਘ, ਮੀਤ ਪ੍ਰਧਾਨ ਦਵਿੰਦਰ ਕੁਮਾਰ, ਇੰਟਕ ਜਥੇਬੰਦੀ ਤੋਂ ਸਾਬਕਾ ਪ੍ਰਧਾਨ ਬਲਵੀਰ ਸਿੰਘ ਸੰਧੂ, ਮੀਤ ਪ੍ਰਧਾਨ ਗੁਰਭੇਜ ਸਿੰਘ, ਪੰਜਾਬ ਪੈਨਸਨਰਜ ਜਥੇਬੰਦੀ ਤੋਂ ਜਨਰਲ ਸਕੱਤਰ ਉਮ ਪ੍ਰਕਾਸ਼, ਕੈਸੀਅਰ ਮਲਕੀਤ ਚੰਦ ਪਾਸੀ, ਪੰਜਾਬ ਸਟੇਟ ਟਰਾਸਪੋਰਟ ਵਰਕਰਜ ਜਥੇਬੰਦੀ 1/19 ਤੋਂ ਜਨਰਲ ਸਕੱਤਰ ਵਿਜੈ ਕੁਮਾਰ ਸਾਥੀ ਹਾਜ਼ਰ ਹੋਏ।