ਦਾਜ ਮੰਗਣ ਅਤੇ ਘਰੋਂ ਕੱਢਣ ਦੇ ਮਾਮਲੇ ’ਚ 4 ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ

50

ਫ਼ਿਰੋਜ਼ਪੁਰ, 13 ਦਸੰਬਰ:– ਫਿਰੋਜ਼ਪੁਰ ਦੇ ਥਾਣਾ ਵੋਮੈਨ ਪੁਲਿਸ ਨੇ ਇਕ ਵਿਆਹੁਤਾ ਦੇ ਸਹੁਰੇ ਪਰਿਵਾਰ ਦੇ 4 ਮੈਂਬਰਾਂ ਖਿਲਾਫ ਦਾਜ ਮੰਗਣ ਅਤੇ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਦੋਸ਼ ਵਿਚ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 498-ਏ ਅਤੇ 406 ਤਹਿਤ ਮਾਮਲਾ ਦਰਜ ਕੀਤਾ ਹੈ।ਸ਼ਿਕਾਇਤਕਰਤਾ ਰਜਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ, ਵਾਸੀ ਪਿੰਡ ਲਖਮੀਰ ਕੇ ਉਤਾੜ ਨੇ ਦੱਸਿਆ ਕਿ ਉਸ ਦੀ ਲੜਕੀ ਨਵਜੋਤ ਕੌਰ ਦਾ ਵਿਆਹ ਦੀ ਮਿਤੀ 18 ਜਨਵਰੀ 2023 ਨੂੰ ਨਛੱਤਰ ਸਿੰਘ, ਵਾਸੀ ਪਿੰਡ ਬੱਗੇ ਕੇ ਪਿੱਪਲ, ਹਾਲ ਆਸਟਰੇਲੀਆ ਨਾਲ ਹੋਇਆ ਸੀ। ਦੋਸ਼ੀਅਨ ਨਛੱਤਰ ਸਿੰਘ, ਮਨਪ੍ਰੀਤ ਸਿੰਘ, ਨਿਸ਼ਾਨ ਸਿੰਘ, ਦਵਿੰਦਰ ਕੌਰ ਵਿਆਹ ਦੇ ਬਾਅਦ ਦਾਜ ਦੇ ਤੌਰ ’ਤੇ ਦਿੱਤੀ ਗਈ ਜਾਇਦਾਦ ਤੋਂ ਖੁਸ਼ ਨਹੀਂ ਸਨ ਤੇ ਉਸ ਕੋਲੋਂ ਹੋਰ ਦਾਜ ਦੀ ਮੰਗ ਕਰਦੇ ਸਨ। ਇਨਕਾਰ ਕਰਨ ’ਤੇ ਉਸ ਨਾਲ ਕੁੱਟਮਾਰ ਕਰਕੇ ਉਸ ਨੂੰ ਘਰੋਂ ਕੱਢ ਦੇਣਾ ਤੇ ਇਸਤਰੀ ਧਨ (ਦਾਜ) ਨੂੰ ਖੁਰਦ-ਬੁਰਦ ਕਰ ਰਹੇ ਹਨ। ਸਹਾਇਕ ਥਾਣੇਦਾਰ ਪ੍ਰੇਮ ਕੁਮਾਰ ਦੀ ਸੂਚਨਾ ਮੁਤਾਬਕ, ਸ਼ਿਕਾਇਤਕਰਤਾ ਦੀ ਦਰਖ਼ਾਸਤ ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਦੋਸ਼ੀਆਂ ਖਿਲਾਫ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 498-ਏ (ਪਤਨੀ ਨਾਲ ਕਿਰਤਿਆਚਾਰ ਅਤੇ ਉਤਪੀੜਨ) ਅਤੇ 406 (ਆਮਾਨਤ ਵਿੱਚ ਖਿਆਨਤ) ਤਹਿਤ ਕਾਰਵਾਈ ਜਾਰੀ ਹੈ।