ਫ਼ਿਰੋਜ਼ਪੁਰ, 13 ਦਸੰਬਰ- ਅੱਜ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਵੱਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਐੱਸਐੱਮਓ ਫਿਰੋਜ਼ਪੁਰ ਖਿਲਾਫ ਰੋਸ ਰੈਲੀ ਕੀਤੀ ਗਈ।ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਫੈਲੇ ਭਿ੍ਰਸ਼ਟਾਚਾਰ, ਮੰਦੀ ਸ਼ਬਦਾਵਲੀ ਵਰਤਣਾ, ਕੰਮ ਕਰਦੇ ਇਮਾਨਦਾਰ ਮੁਲਾਜ਼ਮਾਂ ਨੂੰ ਨਜਾਇਜ਼ ਤੰਗ ਕਰਨਾ ਅਤੇ ਆਪਣੇ ਚਹੇਤਿਆਂ ਨੂੰ ਵੇਹਲੇ ਰੱਖਣਾ, ਪੈਰਾ ਮੈਡੀਕਲ ਸਟਾਫ਼ ਦੇ ਦਫ਼ਤਰੀ ਕੰਮਾਂ ਵਿੱਚ ਅੜਚਣ ਪੈਦਾ ਕਰਨਾ ਅਤੇ ਪਿਛਲੇ ਲੰਬੇ ਸਮੇਂ ਤੋਂ ਸਿਵਲ ਹਸਪਤਾਲ ਵਿੱਚ ਐੱਮਐੱਲਆਰ ਦਾ ਧੰਦਾ ਸਿਖਰਾਂ ਤੇ ਚੱਲ ਰਿਹਾ ਇਸ ਸਭ ਕੁਝ ਨੂੰ ਨੱਥ ਪਾਉਣ ਲਈ ਮਿਤੀ 17 ਦਸੰਬਰ 2024 ਨੂੰ ਐੱਸਐੱਮਓ ਖਿਲਾਫ ਰੋਸ ਪ੍ਰਦਰਸਨ ਕੀਤਾ ਜਾਵੇਗਾ ਅਤੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਰਮਨ ਅੱਤਰੀ, ਰਵਿੰਦਰ ਲੂਥਰਾ, ਪੁਨੀਤ ਮਹਿਤਾ, ਰਾਕੇਸ਼ ਕੰਬੋਜ, ਸ਼ੇਖਰ, ਸੁਤੰਤਰ ਸਿੰਘ, ਅਰੁਣ ਕੁਮਾਰ, ਡਾ. ਲਲੀਤ ਨਾਗਪਾਲ, ਸੰਦੀਪ ਸਿੰਘ, ਅਜੈ ਕੱਕੜ, ਇੰਦਰਜੀਤ ਸਿੰਘ, ਹਰੀਸ਼ ਕੰਬੋਜ਼, ਜੱਜਬੀਰ ਸਿੰਘ, ਗੁਰਪ੍ਰੀਤ ਸਿੰਘ ਪੁਰੀ, ਚਿਮਨ ਬੇਰੀ, ਜਗਪ੍ਰੀਤ ਸਿੰਘ, ਹਰਨੇਕ ਸਿੰਘ, ਸਤਯੁੱਗ ਸਿੰਘ, ਦੀਪਕ ਪਸਰੀਚਾ, ਸਰਬਜੀਤ ਸਿੰਘ, ਹਰਵਿੰਦਰ ਸਿੰਘ, ਪ੍ਰੇਮ ਜੀਤ, ਹਰਮਨ ਦੀਪ ਸਿੰਘ, ਰਵੀ ਬਜੀਦਪੁਰ, ਪਰਮਿੰਦਰ ਕੁਮਾਰ, ਲਵਪ੍ਰੀਤ ਸਿੰਘ, ਦੀਪਕ ਰਾਵਤ, ਵਿਸ਼ਾਲ ਗੁਪਤਾ, ਗੀਤਾ ਹਾਂਸ, ਹਰਮਿੰਦਰ ਕੌਰ, ਮੁੰਜੁਲਾ, ਸ਼ਿਵਾਨੀ ਸ਼ੁਕਲਾ, ਮਾਲ਼ਾ ਰਾਣੀ, ਭੁਪਿੰਦਰ ਕੌਰ, ਵੀਰ ਪਾਲ ਕੌਰ, ਨਿਸ਼ਾ ਰਾਣੀ, ਬੰਦਨਾ, ਮਨਮੀਤ ਕੌਰ, ਮਨਦੀਪ ਕੌਰ, ਪਿੰਕੀ ਗਿੱਲ, ਗੀਤਾਂ ਰਾਣੀ ਆਦਿ ਆਗੂਆਂ ਹਾਜ਼ਰ ਸਨ।
