ਡਿਪਟੀ ਕਮਿਸਨਰ ਪਠਾਨਕੋਟ ਨੇ ਬਲਾਕ ਨਰੋਟ ਜੈਮਲ ਸਿੰਘ ਅੰਦਰ ਚਲ ਰਹੇ ਵਿਕਾਸ ਕਾਰਜਾਂ ਦਾ ਕੀਤਾ ਅਚਨਚੈਤ ਨਿਰੀਖਣ

28
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ
ਪ੍ਰੈਸ ਨੋਟ 2

— ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ ਨਿਰਮਾਣ ਕਾਰਜਾਂ ਵਿੱਚ ਤੇਜੀ ਲਿਆ ਕੇ ਨਿਰਧਾਰਤ ਸਮੇਂ ਅੰਦਰ ਕਾਰਜਾਂ ਨੂੰ ਕੀਤਾ ਜਾਵੈ ਮੁਕੰਮਲ

ਪਠਾਨਕੋਟ 2 ਜਨਵਰੀ 2025: Aj Di Awaaj

ਅੱਜ ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਆਦਿੱਤਿਆ ਉੱਪਲ ਜੀ ਵੱਲੋਂ ਜਿਲ੍ਹਾ ਪਠਾਨਕੋਟ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡਾਂ ਵਿੱਚ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਲਈ ਅਚਨਚੈਤ ਦੋਰਾ ਕੀਤਾ। ਇਸ ਦੋਰਾਨ ਉਨ੍ਹਾਂ ਵੱਖ ਵੱਖ ਪਿੰਡਾਂ ਵਿੱਚ ਪਹੁੰਚ ਕੇ ਚਲ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜਾ ਲਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਦਿਲਬਾਗ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨਰੋਟ ਜੈਮਲ ਸਿੰਘ, ਨਿਧੀ ਮਹਿਤਾ ਜਿਲ੍ਹਾ ਨੋਡਲ ਅਫਸਰ ਨਰੇਗਾ ਕਾਰਜ, ਈਸਾ ਮਹਾਜਨ ਮੋਨਿਟਰਿੰਗ , ਗੁਰਜਿੰਦਰ ਸਿੰਘ ਪਟਵਾਰੀ ਅਤੇ ਹੋਰ ਵੱਖ ਵੱਖ ਸਬੰਧਤ ਅਧਿਕਾਰੀ ਵੀ ਹਾਜਰ ਸਨ।
ਜਿਕਰਯੋਗ ਹੈ ਕਿ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਸਭ ਤੋਂ ਪਹਿਲਾ ਨਰੋਟ ਜੈਮਲ ਸਿੰਘ ਬਲਾਕ ਦੇ ਪਿੰਡ ਫਰਵਾਲ ਵਿਖੇ ਪਹੁੰਚੇ ਜਿੱਥੇ ਉਨ੍ਹਾ ਪਾਰਕ ਅਤੇ ਥਾਪਰ ਮਾਡਲ, ਪਿੰਡ ਦਤਿਆਲ ਵਿਖੇ ਬਣਾਏ ਜਾ ਰਹੇ ਆਂਗਣਬਾੜੀ ਸੈਂਟਰ, ਪਿੰਡ ਗੁਗਰਾਂ ਵਿਖੇ ਬਣਾਏ ਜਾ ਰਹੇ ਪਾਰਕ, ਪਿੰਡ ਮਲੜਵਾਂ ਵਿਖੇ ਵੀ ਬਣਾਏ ਜਾ ਰਹੇ ਪਾਰਕ ਅਤੇ ਹੋਰ ਚਲ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜਾ ਲਿਆ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਨਰੋਟ ਜੈਮਲ ਸਿੰਘ ਬਲਾਕ ਅੰਦਰ ਵੱਖ ਵੱਖ ਪਿੰਡਾਂ ਵਿੱਚ ਚਲ ਰਹੇ ਵਿਕਾਸ ਕਾਰਜ ਜਿਵੈਂ ਪਿੰਡਾਂ ਅੰਦਰ ਪਾਰਕਾਂ ਦਾ ਨਿਰਮਾਣ, ਥਾਪਰ ਮਾਡਲ, ਸਟੇਡੀਅਮ, ਲਾਈਬ੍ਰੇਰੀ , ਸੋਲਰ ਲਾਈਟਾਂ ਅਤੇ ਬਲਾਕ ਅੰਦਰ ਚਲ ਰਹੇ ਸਮਸਾਨ ਘਾਟ ਦੇ ਨਿਰਮਾਣ ਕਾਰਜਾਂ ਦਾ ਵੀ ਨਿਰੀਖਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਕੰਮਾਂ ਦਾ ਨਿਰੀਖਣ ਕਰਨ ਤੋਂ ਬਾਅਦ ਉਨ੍ਹਾਂ ਅਧਿਕਾਰੀਆਂ ਨਾਲ ਇੱਕ ਮੀਟਿੰਗ ਵੀ ਕੀਤੀ ਹੈ ਅਤੇ ਸਾਰੇ ਅਧਿਕਾਰੀਆਂ ਨੂੰ ਦਿਸਾ ਨਿਰਦੇਸ ਦਿੱਤੇ ਗਏ ਹਨ ਕਿ ਨਿਰਧਾਰਤ ਸਮੇਂ ਅੰਦਰ ਵਿਕਾਸ ਕਾਰਜਾਂ ਨੂੰ ਮੁਕੰਮਲ ਕੀਤਾ ਜਾਵੈ ਤਾਂ ਜੋ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਇਨ੍ਹਾਂ ਯੋਜਨਾਵਾਂ ਦਾ ਪੂਰਨ ਲਾਭ ਮਿਲ ਸਕੇ। ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਵੱਖ ਵੱਖ ਬਲਾਕਾਂ ਅੰਦਰ ਵਿਕਾਸ ਕਾਰਜ ਚਲਾਏ ਜਾ ਰਹੇ ਹਨ ਜਿਨ੍ਹਾਂ ਦੀ ਉਹ ਖੁਦ ਅਚਨਚੈਤ ਦੋਰਾ ਕਰਕੇ ਨਿਰੀਖਣ ਕਰ ਰਹੇ ਹਨ ਅਤੇ ਵਿਕਾਸ ਕਾਰਜਾਂ ਦੇ ਨਿਰਮਾਣ ਕਾਰਜਾਂ ਦਾ ਜਾਇਜਾ ਲੈ ਰਹੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇੱਕ ਹਫਤੇ ਤੋਂ ਬਾਅਦ ਉਨ੍ਹਾਂ ਵੱਲੋਂ ਫਿਰ ਇਨ੍ਹਾਂ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਜਾਵੈਗਾ ਇਸ ਲਈ ਨਿਰਮਾਣ ਕਾਰਜਾਂ ਅੰਦਰ ਤੇਜੀ ਲਿਆਂਦੀ ਜਾਵੈ।