ਜਗਰਾਉਂ ਬਲਾਕ ਦੀ ਪ੍ਰਾਇਮਰੀ ਸਿੱਖਿਆ ਦਫਤਰ ਸੰਬੰਧੀ ਆਡੀਓ ਦੀ ਨਿਰਪੱਖ ਜਾਂਚ ਹੋਵੇ-ਡੈਮੋਕ੍ਰੇਟਿਕ ਟੀਚਰਜ ਫਰੰਟ ਲੁਧਿਆਣਾ

39

ਕਿਸੇ ਵੀ ਪ੍ਰਕਾਰ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀ ਕੀਤਾ ਜਾਵੇਗਾ- ਜਿਲ੍ਹਾ ਸਿੱਖਿਆ ਅਫਸਰ(ਐ.ਸਿੱ.)

ਲੁਧਿਆਣਾ : ਅੱਜ ਡੈਮੋਕ੍ਰੇਟਿਕ ਟੀਚਰਜ ਫਰੰਟ ਜ਼ਿਲ੍ਹਾ ਲੁਧਿਆਣਾ ਦਾ ਇੱਕ ਵਫਦ ਅਧਿਆਪਕ ਮੰਗਾਂ ਮਸਲਿਆਂ ਦੇ ਸੰਬੰਧੀ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਲੁਧਿਆਣਾ ਨੂੰ ਮਿਲਿਆ। ਇਸ ਮੀਟਿੰਗ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਜਗਰਾਉਂ ਨਾਲ ਸੰਬੰਧਿਤ ਇੱਕ ਆਡੀਓ, ਜਿਸ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਗਰਾਉਂ ਵੱਲੋਂ ਐਸ.ਐਸ.ਪੀ. ਦਫਤਰ ਜਗਰਾਉਂ ਵਿਖੇ ਰਿਪੋਰਟ ਕਰਵਾਈ ਗਈ ਹੈ, ਸੰਬੰਧੀ ਚਰਚਾ ਕੀਤੀ ਗਈ ਅਤੇ ਵਾਪਰ ਰਹੇ ਸਮੁੱਚੇ ਘਟਨਾਕ੍ਰਮ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਤੇ ਅਧਿਆਪਕਾਂ ਲਈ ਇੱਕ ਵਧੀਆ ਵਿੱਦਿਅਕ ਮਾਹੌਲ ਸਿਰਜਣ ਦੀ ਮੰਗ ਕੀਤੀ ਗਈ

ਜਿਸਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਇਸ ਆਡੀਓ ਸੰਬੰਧੀ ਇੱਕ ਜਾਂਚ ਕਮੇਟੀ ਪ੍ਰਿੰਸੀਪਲ ਗੁਰਦੀਪ ਸਿੰਘ ਬੱਸੀਆਂ ਦੀ ਅਗਵਾਈ ਵਿੱਚ ਬਣਾ ਦਿੱਤੀ ਗਈ ਹੈ।ਜਿਲ੍ਹਾ ਤੇ ਬਲਾਕ ਲੈਵਲ ਤੇ ਪੈਂਡਿੰਗ ਮਸਲਿਆਂ ਨੂੰ ਹੱਲ ਕਰਨ ਅਤੇ ਅਧਿਆਪਕਾਂ ਦੀ ਹੋ ਹੀ ਖੱਜਲ ਖੁਆਰੀ ਨੂੰ ਰੋਕਣ ਤੇ ਇਮਾਨਦਾਰੀ ਪਹੁੰਚ ਨਾਲ਼ ਮਸਲੇ ਹੱਲ ਕਰਨ ਦੀ ਮੰਗ ਕੀਤੀ ਗਈ।ਇਸ ਤੇ ਜ਼ਿਲ੍ਹੇ ਸਿੱਖਿਆ ਅਫਸਰ ਵੱਲੋਂ ਹਰ ਇੱਕ ਮਸਲੇ ਨੂੰ ਬਿਨਾਂ ਕਿਸੇ ਦੇਰੀ ਅਤੇ ਇਮਾਨਦਾਰੀ ਨਾਲ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।ਨਾਲ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਪੂਰੇ ਲੁਧਿਆਣਾ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਉਨ੍ਹਾਂ ਦੀ ਅਪੀਲ ਹੈ ਕਿ ਜੇਕਰ ਕੋਈ ਵੀ ਦਫ਼ਤਰੀ ਕਰਮਚਾਰੀਆਂ ਵਿਭਾਗੀ ਜਾਂ ਕਿਸੇ ਹੋਰ ਕੰਮ ਲਈ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਬੇਝਿਜਕ ਅਧਿਆਪਕ ਉਹਨਾਂ ਤੱਕ ਪਹੁੰਚ ਕਰਨ।ਅੱਜ ਦੀ ਮੀਟਿੰਗ ਵਿੱਚ ਹਰਜੀਤ ਸਿੰਘ ਸੁਧਾਰ,ਦਵਿੰਦਰ ਸਿੰਘ ਸਿੱਧੂ,ਹਰਦੀਪ ਸਿੰਘ ਰਸੂਲਪੁਰ, ਹੁਸ਼ਿਆਰ ਸਿੰਘ,ਰਜਿੰਦਰ ਸਿੰਘ ਮਾਛੀਵਾੜਾ,ਬਲਜੀਤ ਸਿੰਘ,ਅਰਵਿੰਦਰ ਸਿੰਘ ਭੰਗੂ,ਜਸਵਿੰਦਰ ਸਿੰਘ ਰਾਏਕੋਟੀ,ਜਸਕਰਨ ਸਿੰਘ,ਗੁਰਦੀਪ ਸਿੰਘ ਸੁਧਾਰ,ਇੰਦਰਪ੍ਰੀਤ ਸਿੰਘ
ਆਦਿ ਹਾਜ਼ਰ ਸਨ।