ਸਿਹਤ ਮੰਤਰੀ ਦੇ ਹੁਕਮਾਂ ਦੇ ਬਾਵਜੂਦ ਸਿਵਲ ਹਸਪਤਾਲ ਚ ਦਵਾਈਆਂ ਲਈ ਮਰੀਜ਼ਾਂ ਨੂੰ ਭੁਗਤਣੀ ਪੈ ਰਹੀ ਹੈ ਖੱਜਲ-ਖੁਆਰੀ

41

ਹਲਕਾ ਸੇਵਾਦਾਰ ਅਵੀ ਰਾਜਪੂਤ ਨੇ ਕਿਹਾ ਸਿਵਲ ਹਸਪਤਾਲ ਚ ਸਿਹਤ ਮੰਤਰੀ ਦੇ ਹੁਕਮਾਂ ਦੀ ਨਹੀਂ ਹੋ ਰਹੀ ਪਾਲਣਾ ਕਪੂਰਥਲਾ

ਬੀਤੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਡਾ:ਬਲਬੀਰ ਸਿੰਘ ਵੱਲੋਂ ਸਿਵਲ ਹਸਪਤਾਲ ਦਾ ਦੌਰਾ ਕਰਨ ਅਤੇ ਮੀਡੀਆ ਸਾਹਮਣੇ ਵੱਡੇ-ਵੱਡੇ ਦਾਅਵੇ ਕਰਨ ਦੇ ਬਾਵਜੂਦ ਸਿਵਲ ਹਸਪਤਾਲ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਹ ਗੱਲ ਸਿਵਲ ਹਸਪਤਾਲ ਦਾ ਦੌਰਾ ਕਰਨ ਦੇ ਬਾਅਦ ਕਪੂਰਥਲਾ ਹਲਕਾ ਸੇਵਾਦਾਰ ਅਵੀ ਰਾਜਪੂਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਦਵਾਈ ਲਈ ਝੂਝਣਾ ਪੈ ਰਿਹਾ ਹੈ।ਹਸਪਤਾਲ ਵਿੱਚ ਰੋਜ਼ਾਨਾ ਸੈਂਕੜੇ ਮਰੀਜ਼ ਆਉਂਦੇ ਹਨ।ਡਾਕਟਰ ਤੋਂ ਜਾਂਚ ਕਰਵਾਉਣ ਤੋਂ ਬਾਅਦ ਜਦੋਂ ਮਰੀਜ਼ ਦਵਾਈ ਲੈਣ ਲਈ ਦਵਾਈ ਦੀ ਖਿੜਕੀ ਤੇ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਘੰਟਿਆਂ ਬੱਧੀ ਕਤਾਰਾਂ ਵਿੱਚ ਲੱਗਣਾ ਪੈਂਦਾ ਹੈ।ਕਾਰਨ ਇਹ ਹੈ ਕਿ ਦਵਾਈ ਖਿੜਕੀ ਬੰਦ ਹਿੰਦੀ ਹੈ ਦਵਾਈ ਲੈਣ ਇੱਕ ਹੀ ਖਿੜਕੀ ਖੁੱਲੀ ਹੋਈ ਹੁੰਦੀ ਹੈ। ਉਥੋਂ ਹੀ ਔਰਤਾਂ ਅਤੇ ਮਰਦਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਮਰੀਜ਼ ਸਵੇਰੇ ਕਤਾਰਾਂ ਵਿੱਚ ਲੱਗਦੇ ਹਨ ਅਤੇ ਦੁਪਿਹਰ ਨੂੰ ਜਾਕੇ ਉਨ੍ਹਾਂਨੂੰ ਦਵਾਈ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ।ਜਿਨ੍ਹਾਂ ਚ ਜ਼ਿਆਦਾਤਰ ਬਜ਼ੁਰਗ ਅਤੇ ਗਰਭਵਤੀ ਔਰਤਾਂ ਸਨ।ਬਜ਼ੁਰਗਾਂ ਦੀ ਹਾਲਤ ਵਿਗੜ ਰਹੀ ਸੀ ਅਤੇ ਬਾਰ ਬਾਰ ਥੱਕ ਕੇ ਜ਼ਮੀਨ ਤੇ ਬੈਠ ਰਹੇ ਸਨ।ਉੱਥੇ ਹੀ ਗਰਭਵਤੀ ਔਰਤਾਂ ਦੇ ਹੌਂਸਲੇ ਵੀ ਫੇਲ੍ਹ ਹੋ ਰਹੇ ਸਨ।ਅਵੀ ਰਾਜਪੂਤ ਨੇ ਦੱਸਿਆ ਕਿ ਉਨ੍ਹਾਂਨੂੰ ਇਕ ਮਰੀਜ਼ ਨੇ ਦੱਸਿਆ ਕਿ ਡਾਕਟਰ ਨੇ ਕੁਝ ਦਵਾਈਆਂ ਲਿਖਿਆ ਸਨ।ਦਵਾਈ ਲੈਣ ਘੰਟਿਆਂਬੱਧੀ ਕਤਾਰ ਵਿਚ ਖੜ੍ਹੇ ਰਹਿਣ ਤੋਂ ਬਾਅਦ ਹੀ ਦਵਾਈ ਮਿਲ ਪਾਈ ਹੈ।ਉਨ੍ਹਾਂ ਕਿਹਾ ਕਿ ਲਾਈਨਾਂ ਇੰਨੀਆਂ ਲੰਬੀਆਂ ਹੁੰਦੀਆਂ ਹਨ ਕਿ ਮਰੀਜ਼ ਘੰਟਿਆਂਬੱਧੀ ਖੜ੍ਹੇ ਰਹਿਣ ਤੋਂ ਬਾਅਦ ਵੀ ਦਵਾਈ ਦੀ ਖਿੜਕੀ ਤੱਕ ਨਹੀਂ ਪਹੁੰਚ ਪਾਉਂਦੇ ਹਨ।ਅਵੀ ਰਾਜਪੂਤ ਨੇ ਕਿਹਾ ਕਿ ਇਸੇ ਕਾਰਨ ਲੋਕ ਸਰਕਾਰੀ ਹਸਪਤਾਲ ਜਾਣ ਤੋਂ ਕੰਨੀ ਕਤਰਾਉਂਦੇ ਹਨ,ਕਿਉਂਕਿ ਇੱਥੋਂ ਦਾ ਸਿਸਟਮ ਠੀਕ ਨਹੀਂ ਹੁੰਦਾ ਹੈ।ਮੰਤਰੀ ਜਾਂ ਅਧਿਕਾਰੀ ਜੇਕਰ ਦੌਰੇ ਤੇ ਆਉਂਦੇ ਹਨ ਤਾਂ ਸਾਰਾ ਹਸਪਤਾਲ ਪ੍ਰਸ਼ਾਸਨ ਹਰਕਤ ਚ ਆ ਜਾਂਦਾ ਹੈ,ਪਰ ਆਮ ਦੀਨਾ ‘ ਚ ਹਸਪਤਾਲ ਰਾਮ ਦੇ ਭਰੋਸੇ ਤੇ ਹੀ ਚੱਲ ਰਿਹਾ ਹੈ।ਇਸ ਮੌਕੇ ਕੁਲਦੀਪ ਧੀਰ, ਰਾਜੇਸ਼ ਕੁਮਾਰ,ਹਨੀ ਸਚਦੇਵਾ,ਸੌਰਵ ਨਾਹਰ,ਅਜੇ ਕੁਮਾਰ,ਜੈ ਚਾਵਲਾ,ਰੂਬਲ, ਸੁਮਿਤ ਕਪੂਰ,ਓਂਕਾਰ,ਅਜੈ ਕੁਮਾਰ ਆਦਿ ਹਾਜ਼ਰ ਸਨ।