ਆਬਕਾਰੀ ਵਿਭਾਗ ਅਤੇ ਪੁਲਿਸ ਵੱਲੋਂ ਪਿੰਡ ਮੰਝਪੁਰ ਵਿਚ ਸਰਚ ਅਪ੍ਰੇਸ਼ਨ ਦੌਰਾਨ 48 ਤਰਪਾਲਾਂ ,10,000 ਲੀਟਰ ਲਾਹਣ ਲੋਹੇ ਦੇ ਡਰੱਮ ਅਤੇ ਸ਼ਰਾਬ ਬਣਾਉਣ ਵਾਲਾ ਸਾਮਾਨ ਕੀਤਾ ਬ੍ਰਾਮਦ

157

ਅਜ ਮਾਨਯੋਗ ਸਹਾਇਕ ਆਬਕਾਰੀ ਕਮਿਸ਼ਨਰ ਸੁਖਵਿੰਦਰ ਸਿੰਘ ਅਤੇ SSP. ਹਰੀਸ਼ ਦਾਘਮ ਦੇ ਹੁਕਮਾਂ ਤੇ ਕਾਰਵਾਈ ਕਰਦੇ ਹੋਏ Dsp. ਕੁਲਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਕਸਾਈਜ਼ ਇੰਸ: ਬਿਕਰਮਜੀਤ ਸਿੰਘ ਭੁੱਲਰ, SHO. ਭੈਣੀ ਮੀਆਂ ਖਾਂ ਸੁਰਿੰਦਰ ਪਾਲ ਸਮੇਤ ਭਾਰੀ ਪੁਲਿਸ ਫੋਰਸ ਸ਼ਰਾਬ ਤਸ਼ਕਰੀ ਵਿਚ ਮਸ਼ਹੂਰ ਬਿਆਸ ਦਰਿਆ ਨਾਲ ਪਿੰਡ ਮੌਜਪੁਰ ਦਾ ਸਰਚ ਅਪ੍ਰੇਸ਼ਨ ਕੀਤਾ।
ਜਿਸ ਨਾਲ ਬਿਆਸ ਦਰਿਆ ਨਾਲ ਲਗਦੇ ਏਰੀਆਂ ਚੋਂ ਕਰੀਬ 48 ਤਰਪਾਲਾਂ, 3 ਲੋਹਾ ਡਰਮ ਅਤੇ ਸ਼ਰਾਬ ਬਣਾਉਣ ਵਾਲਾ ਸਮਾਨ ਅਤੇ ਏਨਾ ਤਰਪਾਲਾਂ ਚੋਂ ਕਰੀਬ 10000 ਲੀਟਰ ਲਾਹਨ ਬਰਾਮਦ ਕੀਤੀ ਜਿਸ ਨੂੰ ਆਬਕਾਰੀ ਵਿਭਾਗ ਅਤੇ ਗੁਰਦਾਸਪੁਰ ਪੁਲਿਸ ਨੇ ਲਾਹਣ ਨੂੰ ਨਸ਼ਟ ਕਰਕੇ ਸਮਾਨ ਕਬਜੇ ਵਿੱਚ ਲਿਆ ਅਤੇ ਬਣਦੀਆਂ ਧਾਰਾਵਾਂ ਤਹਿਤ ਮੁਕਦਮਾਂ ਦਰਜ ਕੀਤਾ । ਇਸ ਮੌਕੇ ਥਾਣੇਦਾਰ ਤੀਰਥ ਰਾਮ ਨੇ ਪੁਲਿਸ ਫੋਰਸ ਨਾਲ ਸਾਰਾ ਇਲਾਕੇ ਦੀ ਜਾਂਚ ਕਰਵਾਈ ।ਇਸ ਮੌਕੇ DSP. ਕੁਲਵੰਤ ਸਿੰਘ ਰਾਮ ਅਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਬਿਕਰਮਜੀਤ ਸਿੰਘ ਭੁੱਲਰ ਨੇ ਕਿਹਾ ਕੇ ਅਜਿਹੀ ਕਾਰਵਾਈ ਭਵਿੱਖ ਵਿਚ ਜਾਰੀ ਰਹੇਗੀ ਅਤੇ ਕਿਸੇ ਕੀਮਤ ਤੇ ਵੀ ਨਜਾਇਜ਼ ਸ਼ਰਾਬ ਦੀ ਤਸ਼ਕਾਰੀ ਨਹੀਂ ਹੋਣ ਦਿਤੀ ਜਾਵੇਗੀ।ਇਸ ਮੌਕੇ ਸਰਕਲ ਇੰਚਾਰਜ ਬਲਵਿੰਦਰ ਸਿੰਘ, ਸਾਬੀ, ਪੋਪੀ, ਬੁਪ ਸਿੰਘ, ਆਦਿ ਹਾਜਰ ਸਨ।